ਬਰਸਾਤ
ਬਰਸਾਤ ਦੇ ਮੌਸਮ ਵਿੱਚ ਕਈ ਛੂਤ ਵਰਗੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ, ਇਸ ਮੌਸ ਵਿੱਚ ਅੱਖਾਂ ਦਾ ਫਲੂ ਸਭ ਤੋਂ ਵੱਧ ਫੈਲਦਾ ਹੈ। ਅਜਿਹੇ ਵਿੱਚ ਆਪਣੇ ਭੋਜਨ ਅਤੇ ਪਾਣੀ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।



ਜਾਮਣ
ਮੌਸਮੀ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਜਾਮਣ ਦਾ ਆਪਣਾ ਮਹੱਤਵ ਹੈ। ਜਾਮਣ ਦਾ ਫਲ ਹੋਵੇ ਜਾਂ ਇਸ ਦਾ ਜੂਸ ਦੋਵੇਂ ਹੀ ਫਾਇਦੇਮੰਦ ਹਨ।



ਮੌਸਮੀ ਬਿਮਾਰੀਆਂ
ਸਰੀਰਕ ਤੇ ਮਾਨਸਿਕ ਤੌਰ 'ਤੇ ਥਕਾਵਟ ਮਹਿਸੂਸ ਕਰਦੇ ਸਮੇਂ ਜਾਮਣ ਦਾ ਸੇਵਨ ਸਭ ਤੋਂ ਲਾਭਦਾਇਕ ਹੁੰਦਾ ਹੈ। ਇਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਵੀ ਦੂਰ ਰਹੋਗੇ।



ਇਮਿਊਨਿਟੀ
ਛੂਤ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਜਾਮਣ ਸਰੀਰ ਦੀ ਇਮਿਊਨਿਟੀ ਵੀ ਵਧਾਉਂਦਾ ਹੈ।



ਪੌਸ਼ਟਿਕ ਤੱਤ
ਜਾਮਣ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਤੇ ਇਸ ਵਿੱਚ ਪੋਸ਼ਕ ਤੱਤ ਪ੍ਰਮੁੱਖ ਹੁੰਦੇ ਹਨ। ਇਹ ਐਂਟੀਆਕਸੀਡੈਂਟਸ, ਫਾਸਫੋਰਸ, ਕੈਲਸ਼ੀਅਮ ਅਤੇ ਫਲੇਵੋਨੋਇਡਸ ਨਾਲ ਭਰਪੂਰ ਹੁੰਦਾ ਹੈ।



ਬਿਮਾਰੀਆਂ ਦੀ ਦਵਾਈ
ਜਾਮਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਦਵਾਈ ਦਾ ਕੰਮ ਕਰਦਾ ਹੈ। ਪੇਟ ਦਰਦ, ਸ਼ੂਗਰ, ਇਨਫੈਕਸ਼ਨ, ਚਮੜੀ ਰੋਗ, ਦਮੇ, ਬਲੱਡ ਸ਼ੂਗਰ ਲੈਵਲ, ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਫਾਇਦੇਮੰਦ ਹੈ।