ਜਾਹਨਵੀ ਕਪੂਰ ਬੀ-ਟਾਊਨ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ ਉਹ ਸਟਾਈਲਿਸ਼ ਫੈਸ਼ਨ ਸਟੇਟਮੈਂਟਸ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲ ਹੀ 'ਚ ਜਾਹਨਵੀ ਕਪੂਰ ਨੇ ਇੱਕ ਈਵੈਂਟ 'ਚ ਸ਼ਿਰਕਤ ਕੀਤੀ ਲੋਕਾਂ ਉਸ ਨੂੰ ਕਾਇਲੀ ਜੇਨਰ ਤੇ ਭਾਰਤ ਦੀ ਕਿਮ ਕਰਦਸ਼ੀਅਨ ਕਹਿ ਕੇ ਟ੍ਰੋਲ ਕਰ ਰਹੇ ਹਨ ਅਭਿਨੇਤਰੀ ਨੇ ਇਵੈਂਟ ਦੌਰਾਨ ਬਹੁਤ ਹੀ ਸਟਾਈਲਿਸ਼ ਤੇ ਰਿਵੀਲਿੰਗ ਥਾਈ ਸਲਿਟ ਗਾਊਨ ਪਾਇਆ ਸੀ ਜਾਹਨਵੀ ਦੇ ਇਸ ਲੁੱਕ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਇੱਕ ਵਾਰ ਫਿਰ ਤੋਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਦਾਕਾਰਾ ਆਪਣੀ ਡਰੈਸਿੰਗ ਕਾਰਨ ਲੋਕਾਂ ਵਿੱਚ ਕਾਫੀ ਲਾਈਮਲਾਈਟ 'ਚ ਬਣੀ ਰਹਿੰਦੀ ਹੈ ਕੁਝ ਲੋਕ ਉਸ ਦੇ ਗਲੈਮਰਸ ਸਟਾਈਲ ਤੇ ਬੋਲਡ ਡਰੈਸਿੰਗ ਸੈਂਸ ਦੀ ਤਾਰੀਫ ਕਰ ਰਹੇ ਹਨ ਜਾਹਨਵੀ ਦੀਆਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਹੈ- 'ਲਾਈਟ ਕਾਇਲੀ ਜੇਨਰ' ਇੱਕ ਹੋਰ ਯੂਜ਼ਰ ਨੇ ਲਿਖਿਆ- 'ਇੰਡੀਆਜ਼ ਕਿਮ ਕਰਦਸ਼ੀਅਨ'