Yuvraj Hans Son Hredhaan On janmashtami: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ।



ਦੱਸ ਦੇਈਏ ਕਿ ਯੁਵਰਾਜ ਹੰਸ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਆਪਣੇ ਸ਼ੋਅਜ਼ ਦੇ ਨਾਲ-ਨਾਲ ਪਰਿਵਾਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।



ਇਸ ਵਿਚਾਲੇ ਪੰਜਾਬੀ ਗਾਇਕ ਯੁਵਰਾਜ ਨੇ ਆਪਣੇ ਪੁੱਤਰ ਰਿਦਾਨ ਹੰਸ ਦੀਆਂ ਖਾਸ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਿਦਾਨ ਕ੍ਰਿਸ਼ਨ ਕਨ੍ਹਈਆਂ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ।



ਦੱਸ ਦੇਈਏ ਕਿ ਅੱਜ ਦੇਸ਼ ਭਰ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਫਿਲਮੀ ਸਿਤਾਰਿਆਂ ਨੂੰ ਵੀ ਕ੍ਰਿਸ਼ਨ ਕਨ੍ਹਈਆ ਦੇ ਰੰਗਾਂ ਵਿੱਚ ਰੰਗੇ ਹੋਏ ਵੇਖਿਆ ਗਿਆ।



ਪੰਜਾਬੀ ਗਾਇਕ ਯੁਵਰਾਜ ਹੰਸ ਨੇ ਆਪਣੇ ਪੁੱਤਰ ਰਿਦਾਨ ਨੂੰ ਕ੍ਰਿਸ਼ਨ ਕਨ੍ਹਈਆ ਦੇ ਰੂਪ ਵਿੱਚ ਬੇਹੱਦ ਖਾਸ ਤਰੀਕੇ ਨਾਲ ਜਨਮ ਅਸ਼ਟਮੀ ਮਨਾਈ।



ਯੁਵਰਾਜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਸਾਰੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ...



ਦੱਸ ਦੇਈਏ ਕਿ ਰਿਦਾਨ ਦੀਆਂ ਕ੍ਰਿਸ਼ਨ ਕਨ੍ਹਈਆ ਦੇ ਰੂਪ ਵਿੱਚ ਇਹ ਤਸਵੀਰਾਂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।



ਕਾਬਿਲੇਗੌਰ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ।



ਗਾਇਕ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।



ਫਿਲਹਾਲ ਪੰਜਾਬੀ ਗਾਇਕ ਯੁਵਰਾਜ ਅਤੇ ਮਾਨਸੀ ਆਪਣੇ ਪੁੱਤਰ ਰਿਦਾਨ ਹੰਸ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ।