ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੀ ਛੋਟੀ ਭੈਣ ਅਤੇ ਗਾਇਕਾ ਜੈਸਮੀਨ ਅਖਤਰ ਦਾ ਵਿਆਹ ਹੋਣ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਪੰਜਾਬੀ ਗਾਇਕਾ ਜੈਸਮੀਨ ਅਖਤਰ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਜਿਸ ਕਰਕੇ ਵਿਆਹ ਤੋਂ ਪਹਿਲਾਂ ਰਸਮਾਂ ਸ਼ੁਰੂ ਚੁੱਕੀਆਂ ਹਨ। ਜਿਸ ਦੀਆਂ ਤਸਵੀਰਾਂ ਗਾਇਕਾ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰ ਰਹੀ ਹੈ। ਗਾਇਕਾ ਨੇ ਆਪਣੀ ਮਹਿੰਦੀ ਸੈਰੇਮਨੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਹੱਥਾਂ ਉੱਤੇ ਆਪਣੇ ਹੋਣ ਵਾਲੇ ਦੁਲਹੇ ਦੇ ਨਾਮ ਦੀ ਮਹਿੰਦੀ ਲਗਵਾਉਂਦੀ ਹੋਈ ਨਜ਼ਰ ਆ ਰਹੀ ਹੈ। ਦੇਖੋ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ। ਮਹਿੰਦੀ ਤੋਂ ਬਾਅਦ ਹਲਦੀ ਵਾਲੀ ਰਸਮ ਦਾ ਵੀ ਇੱਕ ਵੀਡੀਓ ਗਾਇਕਾ ਨੇ ਸ਼ੇਅਰ ਕੀਤਾ ਹੈ। ਹਲਦੀ ਦੇ ਰੰਗਾਂ ਵਿੱਚ ਰੰਗੀ ਗਾਇਕਾ ਜੈਸਮੀਨ ਅਖਤਰ। ਹਲਦੀ ਸੈਰੇਮਨੀ ਦੀ ਇੱਕ ਹੋਰ ਪਿਆਰੀ ਜਿਹੀ ਤਸਵੀਰ। ਗਾਇਕਾ ਨੇ ਹਲਦੀ ਸੈਰੇਮਨੀ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਤਸਵੀਰਾਂ ਕਲਿੱਕ ਕਰਵਾਈਆਂ। ਜੈਸਮੀਨ ਅਖਤਰ ਨੇ ਵੀ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਮਿਊਜ਼ਿਕ ਜਗਤ 'ਚ ਚੰਗਾ ਨਾਂਅ ਬਣਾ ਲਿਆ ਹੈ। ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਵਾਹ ਵਾਹੀ ਖੱਟੀ ਹੈ।