ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੀ ਪਤਨੀ ਅਤੇ ਅਭਿਨੇਤਰੀ ਜਯਾ ਬੱਚਨ ਮੀਡੀਆ ਤੋਂ ਕਾਫ਼ੀ ਚਿੜਦੀ ਹੈ
ਸੋਸ਼ਲ ਮੀਡੀਆ 'ਤੇ ਜਯਾ ਦੇ ਪੱਤਰਕਾਰ ਨਾਲ ਬਦਸਲੂਕੀ ਕਰਨ ਦੇ ਵੀਡੀਓ ਕਾਫ਼ੀ ਵਾਇਰਲ ਹੋ ਰਹੇ ਹਨ, ਜਿਸ ਕਰਕੇ ਲੋਕ ਅਦਾਕਾਰਾ ਨੂੰ ਕਾਫ਼ੀ ਟਰੋਲ ਕਰ ਰਹੇ ਹਨ
ਇਸ ਦੇ ਨਾਲ ਹੀ ਜਯਾ ਬੱਚਨ ਨੇ ਪਹਿਲੀ ਵਾਰ ਪਾਪਰਾਜ਼ੀ (ਪੱਤਰਕਾਰ) ਤੋਂ ਨਾਰਾਜ਼ ਰਹਿਣ ਦਾ ਕਾਰਨ ਦੱਸਿਆ ਹੈ।
ਜਯਾ ਬੱਚਨ ਹਾਲ ਹੀ `ਚ ਆਪਣੀ ਦੋਹਤੀ ਨਵਯਾ ਨੰਦਾ ਦੇ ਪੌਡਕਾਸਟ ਤੇ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਨਫ਼ਰਤ ਦੀ ਅਸਲ ਵਜ੍ਹਾ ਦੱਸੀ
ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਉਹ ਅਭਿਨੇਤਰੀ ਹੈ ਅਤੇ ਹਮੇਸ਼ਾ ਲਾਈਮਲਾਈਟ `ਚ ਰਹਿੰਦੀ ਹੈ, ਬਾਵਜੂਦ ਇਸਦੇ ਉਨ੍ਹਾਂ ਨੂੰ ਨਿੱਜੀ ਜ਼ਿੰਦਗੀ `ਚ ਦਖਲ ਅੰਦਾਜ਼ੀ ਕਰਨ ਵਾਲਿਆਂ ਤੋਂ ਸਖ਼ਤ ਚਿੜ ਹੈ
ਜਯਾ ਨੇ ਕਿਹਾ, ਮੈਨੂੰ ਇਸ ਤੋਂ ਨਫ਼ਰਤ ਹੈ। ਮੈਂ ਇਸਦੀ ਆਲੋਚਨਾ ਕਰਦੀ ਹਾਂ। ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੀ ਹਾਂ ਜੋ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਦੇ ਹਨ
ਅਭਿਨੇਤਰੀ ਨੇ ਅੱਗੇ ਕਿਹਾ, ਮੈਨੂੰ ਕੋਈ ਪਰਵਾਹ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ, ਬੱਸ ਜੋ ਮੇਰੇ ਦਿਲ `ਚ ਹੈ ਮੈਂ ਸਾਫ਼ ਬੋਲ ਦਿੰਦੀ ਹਾਂ
ਜਯਾ ਦਾ ਇਹ ਵੀ ਕਹਿਣਾ ਹੈ ਕਿ ਮਸ਼ਹੂਰ ਹਸਤੀਆਂ ਦੇ ਰਿਕਾਰਡ ਕੀਤੇ ਵੀਡੀਓਜ਼ ਨੂੰ ਐਡਿਟ ਕੀਤਾ ਜਾਂਦਾ ਹੈ ਅਤੇ ਫਿਰ ਵੱਖ-ਵੱਖ ਪਲੇਟਫਾਰਮਾਂ 'ਤੇ ਪਾ ਦਿੱਤਾ ਜਾਂਦਾ ਹੈ।
ਉਹ ਕਹਿੰਦੀ ਹੈ, ਉਹ ਕੀ ਲੈਂਦੇ ਹਨ ਅਤੇ ਜੋ ਕਹਿੰਦੇ ਹਨ, ਦੋ ਵੱਖ-ਵੱਖ ਚੀਜ਼ਾਂ ਹਨ। ਇਸ ਲਈ ਤੁਹਾਨੂੰ ਇਹ ਕਰਨ ਦੀ ਆਜ਼ਾਦੀ ਹੈ, ਮੇਰੀ ਆਜ਼ਾਦੀ ਬਾਰੇ ਕੀ?
ਹਾਲ ਹੀ 'ਚ ਜਯਾ ਅਤੇ ਨਵਿਆ ਲੈਕਮੇ ਫੈਸ਼ਨ ਵੀਕ ਲਈ ਪਹੁੰਚੀਆਂ ਸਨ। ਇਸ ਦੌਰਾਨ, ਤਸਵੀਰ ਕਲਿੱਕ ਕਰਦੇ ਸਮੇਂ, ਇੱਕ ਪਾਪਰਾਜ਼ੀ ਡਿੱਗ ਪਿਆ ਤੇ ਜਯਾ ਨੇ ਕਿਹਾ, ਚੰਗਾ ਹੋਇਆ, ਮੈਂ ਚਾਹੁੰਦੀ ਹਾਂ ਤੁਸੀਂ ਦੋ ਵਾਰ ਹੋਰ ਡਿੱਗੋ