ਪਿਛਲੇ ਸਾਲ ਦੌਰਾਨ, AI ਭਾਵ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਪੂਰੀ ਦੁਨੀਆ 'ਚ ਸੁਰਖੀਆਂ 'ਚ ਰਿਹਾ।



ਓਪਨਏਆਈ (OpenAI's) ਦੇ ਚੈਟਜੀਪੀਟੀ (ChatGPT) ਤੋਂ ਬਾਅਦ, ਹੁਣ ਏਆਈ ਦੀ ਪਹੁੰਚ ਬਹੁਤ ਜ਼ਿਆਦਾ ਹੋ ਗਈ ਹੈ।



ਦੂਜੇ ਪਾਸੇ, ਕਈ ਵੱਡੀਆਂ ਕੰਪਨੀਆਂ ਅਤੇ ਚੋਟੀ ਦੇ ਅਮੀਰ ਲੋਕ ਵੀ AI 'ਤੇ ਸੱਟਾ ਲਗਾ ਰਹੇ ਹਨ। ਇਸ ਸੂਚੀ ਵਿੱਚ ਨਵੀਂ ਐਂਟਰੀ ਜੈਫ ਬੇਜੋਸ (Jeff Bezos) ਅਤੇ chip company Nvidia ਦੀ ਹੈ।



ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਜੈਫ ਬੇਜੋਸ ਨੇ ਇੱਕ AI ਸਟਾਰਟਅੱਪ ਵਿੱਚ ਵੱਡਾ ਨਿਵੇਸ਼ ਕੀਤਾ ਹੈ।



ਬਿਜ਼ਨਸ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਜੈਫ ਬੇਜੋਸ ਨੇ ਖੋਜ 'ਤੇ ਕੇਂਦ੍ਰਿਤ ਇੱਕ ਸਟਾਰਟਅਪ ਕੰਪਨੀ ਪਰਪਲੈਕਸਿਟੀ ਏਆਈ ਵਿੱਚ ਨਿਵੇਸ਼ ਕੀਤਾ ਹੈ।



ਇਹ ਕੰਪਨੀ AI ਬੇਸਡ ਸਰਚ ਦੇ ਮਾਮਲੇ 'ਚ ਗੂਗਲ ਨਾਲ ਮੁਕਾਬਲਾ ਕਰ ਸਕਦੀ ਹੈ। ਜੈਫ ਬੇਜੋਸ ਤੋਂ ਇਲਾਵਾ ਚਿੱਪ ਕੰਪਨੀ Nvidia ਅਤੇ ਹੋਰ ਨਿਵੇਸ਼ਕਾਂ ਨੇ ਵੀ ਇਸ 'ਚ ਪੈਸਾ ਲਾਇਆ ਹੈ।



ਬਲੂਮਬਰਗ ਦੀ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਜੈਫ ਬੇਜੋਸ ਦੀ ਕੁੱਲ ਜਾਇਦਾਦ ਇਸ ਸਮੇਂ ਲਗਭਗ 170 ਬਿਲੀਅਨ ਡਾਲਰ ਹੈ ਅਤੇ ਉਹ ਐਲੋਨ ਮਸਕ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ।



ਐਲੋਨ ਮਸਕ ਲਗਭਗ 200 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਪਹਿਲੇ ਸਥਾਨ 'ਤੇ ਹੈ। ਮਸਕ ਨੇ AI ਵਿੱਚ ਵੀ ਨਿਵੇਸ਼ ਕੀਤਾ ਹੈ।



ਉਹਨਾਂ ਨੇ ਹਾਲ ਹੀ ਵਿੱਚ ਆਪਣੀ ਵੱਖਰੀ AI ਸਟਾਰਟਅੱਪ ਕੰਪਨੀ X.AI ਸ਼ੁਰੂ ਕੀਤੀ ਹੈ। ਮਸਕ ਵੀ ਓਪਨਏਆਈ ਦੇ ਸ਼ੁਰੂਆਤੀ ਨਿਵੇਸ਼ਕਾਂ ਵਿੱਚੋਂ ਇੱਕ ਰਿਹਾ ਹੈ।