ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਲਾਈਮਲਾਈਟ ਵਿੱਚ ਹਨ
ਉਨ੍ਹਾਂ ਦੀ ਫ਼ਿਲਮ `ਜੋਗੀ` ਨੈੱਟਫ਼ਲਿਕਸ ਤੇ 16 ਸਤੰਬਰ ਨੂੰ ਸਟ੍ਰੀਮ ਹੋਣ ਜਾ ਰਹੀ ਹੈ। ਇਸ ਦੌਰਾਨ ਮੁੜ ਤੋਂ ਦਿਲਜੀਤ ਦੋਸਾਂਝ ਚਰਚਾ ਦਾ ਵਿਸ਼ਾ ਬਣ ਗਏ ਹਨ
ਦਰਅਸਲ `ਜੋਗੀ` ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤੀ, ਜਿਸ ਵਿੱਚ ਉਨ੍ਹਾਂ ਦਿਲਜੀਤ ਦੋਸਾਂਝ ਦੀਆਂ ਖੂਬ ਤਾਰੀਫ਼ਾਂ ਕੀਤੀਆਂ
`ਜੋਗੀ` ਡਾਇਰੈਕਟਰ ਨੂੰ ਪੁੱਛਿਆ ਗਿਆ ਕਿ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਤਜਰਬਾ ਕਿਵੇਂ ਰਿਹਾ? ਇਸ ਦੇ ਜਵਾਬ `ਚ ਜ਼ਫ਼ਰ ਨੇ ਕਿਹਾ ਦਿਲਜੀਤ ਬਹੁਤ ਹੀ ਪਿਆਰਾ ਇਨਸਾਨ ਹੈ
ਉਸ `ਚ ਕਾਫ਼ੀ ਟੈਲੇਂਟ ਹੈ। ਉਸ ਦੇ ਨਾਲ ਕੰਮ ਕਰਕੇ ਮੈਨੂੰ ਪਜ਼ਾ ਆਇਆ।
ਇੱਕ ਹੋਰ ਸਵਾਲ ਡਾਇਰੈਕਟਰ ਤੋਂ ਸ਼ੋਅ `ਚ ਪੁੱਛਿਆ ਗਿਆ ਕਿ ਸਲਮਾਨ ਖਾਨ ਤੇ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ?
ਇਸ ਦੇ ਜਵਾਬ `ਚ ਡਾਇਰੈਕਟਰ ਨੇ ਕਿਹਾ, ਦਿਲਜੀਤ ਦੋਸਾਂਝ ਦੇ ਕੰਮ ਕਰਨ ਦਾ ਤਰੀਕਾ ਸਲਮਾਨ ਖਾਨ ਨਾਲ ਕਾਫ਼ੀ ਮਿਲਦਾ ਜੁਲਦਾ ਹੈ।
ਦਿਲਜੀਤ ਦੋਸਾਂਝ ਤੇ ਸਲਮਾਨ ਖਾਨ ਕਈ ਗੱਲਾਂ `ਚ ਇੱਕੋ ਜਿਹੇ ਹਨ। ਮੈਂ ਸੈੱਟ ਤੇ ਕਈ ਵਾਰ ਦਿਲਜੀਤ ਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਬਿਲਕੁਲ ਸਲਮਾਨ ਖਾਨ ਹੋ।
ਦੱਸ ਦਈਏ ਕਿ ਜੋਗੀ ਫ਼ਿਲਮ 16 ਸਤੰਬਰ ਨੂੰ ਨੈੱਟਫ਼ਲਿਕਸ ਤੇ ਸਟ੍ਰੀਮ ਹੋਣ ਜਾ ਰਹੀ ਹੈ
ਇਸ ਫ਼ਿਲਮ `ਚ ਦਿਲਜੀਤ ਜੋਗੀ ਦਾ ਕਿਰਦਾਰ ਨਿਭਾ ਰਹੇ ਹਨ। ਇਹ ਦਿਲਜੀਤ ਦੋਸਾਂਝ ਦੀ ਪਹਿਲੀ ਫ਼ਿਲਮ ਹੋਵੇਗੀ, ਜਿਸ ਵਿੱਚ ਉਹ ਬਗ਼ੈਰ ਪੱਗ ਦੇ ਨਜ਼ਰ ਆਉਣਗੇ