ਦਿਲਜੀਤ ਦੋਸਾਂਝ ਦੀ `ਜੋਗੀ` ਨੈੱਟਫ਼ਲਿਕਸ ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ।

ਇਹ ਫ਼ਿਲਮ 16 ਸਤੰਬਰ ਤੋਂ ਨੈੱਟਫ਼ਲਿਕਸ ਤੇ ਸਟਰੀਮ ਕਰ ਰਹੀ ਹੈ। ਇਹ ਦੋਸਾਂਝ ਦੀ ਪਹਿਲੀ ਓਟੀਟੀ ਫ਼ਿਲਮ ਹੈ।

ਫ਼ਿਲਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਦਰਦਨਾਕ ਕਹਾਣੀ ਬਿਆਨ ਕਰਦੀ ਹੈ। ਇਸ ਫ਼ਿਲਮ ਵਿੱਚ ਦਿਲਜੀਤ ਪਹਿਲੀ ਵਾਰ ਬਗ਼ੈਰ ਪੱਗ ਦੇ ਨਜ਼ਰ ਆਏ ਹਨ।

ਸ਼ੁਰੂਆਤ ਦੇ 20-25 ਮਿੰਟ ਫ਼ਿਲਮ ਥੋੜ੍ਹੀ ਹੌਲੀ ਚਲਦੀ ਹੈ। ਪਰ ਬਾਅਦ `ਚ ਬੜੀ ਤੇਜ਼ੀ ਨਾਲ ਅੱਗੇ ਚਲਦੀ ਹੈ

ਸ਼ੁਰੂਆਤ ਦੇ 20-25 ਮਿੰਟ ਫ਼ਿਲਮ ਥੋੜ੍ਹੀ ਹੌਲੀ ਚਲਦੀ ਹੈ। ਪਰ ਬਾਅਦ `ਚ ਬੜੀ ਤੇਜ਼ੀ ਨਾਲ ਅੱਗੇ ਚਲਦੀ ਹੈ

ਤੁਸੀਂ ਆਪਣੀਆਂ ਅੱਖਾਂ ਨੂੰ ਆਪਣੇ ਟੀਵੀ ਦੀ ਸਕ੍ਰੀਨ ਤੋਂ ਹਟਾ ਨਹੀਂ ਪਾਓਗੇ। ਫਿਲਮ 'ਜੋਗੀ' ਦੋਸਤੀ ਅਤੇ ਪਿਆਰ ਦੀ ਕਹਾਣੀ ਹੈ।

ਦਿਲਜੀਤ ਦੋਸਾਂਝ ਇੱਥੇ ਇੱਕ ਸਿੱਖ ਨੌਜਵਾਨ ਜੋਗੀ ਦੇ ਰੂਪ ਵਿੱਚ ਆਉਂਦੇ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿਆਰ ਕਰਦਾ ਹੈ

ਉਸ ਦਾ ਜੀਵਨ ਸਥਾਨਕ ਲੋਕਾਂ ਵਿੱਚ ਰਹਿੰਦਾ ਹੈ। ਉਸ ਦੇ ਦਿਲ ਦਾ ਇੱਕ ਕੋਨਾ ਇੱਕ ਪਿਆਰੀ ਤੇ ਮਾਸੂਮ ਲੜਕੀ ਲਈ ਧੜਕਦਾ ਹੈ

ਇਹ ਉਸ ਸਮੇਂ ਦੀ ਕਹਾਣੀ ਹੈ ਜਦੋਂ ਲੜਕਿਆਂ ਨੂੰ ਬਿਨਾਂ ਨੌਕਰੀ ਦੇ ਕੋਈ ਕੁੜੀ ਨਹੀਂ ਮਿਕਦੀ ਸੀ, ਤੇ ਕੁੜੀਆਂ ਨੂੰ ਆਪਣਾ ਮਨਚਾਹਿਆ ਸਾਥੀ ਚੁਣਨ ਦਾ ਅਧਿਕਾਰ ਨਹੀਂ ਸੀ।

ਦਿਲਜੀਤ ਦੋਸਾਂਝ ਬਹੁਤ ਹੀ ਸੁਲਝੇ ਹੋਏ ਅਭਿਨੇਤਾ ਹਨ। ਦਿਲਜੀਤ ਨੇ ਜੋਗੀ ਦੇ ਕਿਰਦਾਰ ਨਾਲ ਸਭ ਦਾ ਦਿਲ ਜਿੱਤ ਲਿਆ ਹੈ।