ਸਾਊਥ ਸਟਾਰ ਕਾਜਲ ਅਗਰਵਾਲ ਨੂੰ ਆਪਣੇ ਪਤੀ ਅਤੇ ਬੇਟੇ ਨਾਲ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਕਾਜਲ ਨੇ ਕੈਮਰੇ ਦੇ ਸਾਹਮਣੇ ਖੁੱਲ੍ਹ ਕੇ ਖੂਬ ਪੋਜ਼ ਦਿੱਤੇ।



ਇਸ ਦੌਰਾਨ ਕਾਜਲ ਗੁਲਾਬੀ ਰੰਗ ਦੀ ਫਲੋਰਲ ਡਰੈੱਸ 'ਚ ਨਜ਼ਰ ਆਈ, ਜਿਸ ਨਾਲ ਉਸ ਨੇ ਫਲੈਟ ਚੱਪਲਾਂ ਪਾਈਆਂ ਹੋਈਆਂ ਸਨ।



ਅਭਿਨੇਤਰੀ ਨੇ ਭੂਰੇ ਰੰਗ ਦੀਆਂ ਐਨਕਾਂ ਵੀ ਪਹਿਨੀਆਂ ਹੋਈਆਂ ਸਨ। ਕਾਜਲ ਨੇ ਸਟਿੰਗ ਬੈਗ ਵੀ ਲੈ ਲਿਆ ਸੀ। ਸਿੰਪਲ ਲੁੱਕ ਨਾਲ ਕਾਜਲ ਬੇਹੱਦ ਖੂਬਸੂਰਤ ਲੱਗ ਰਹੀ ਸੀ।



ਕਾਜਲ ਦੇ ਪਤੀ ਗੌਤਮ ਕਿਚਲੂ ਹਲਕੇ ਨੀਲੇ ਰੰਗ ਦੀ ਸ਼ਰਟ ਜੀਨਸ ਵਿੱਚ ਨਜ਼ਰ ਆਏ।



ਨਾਲ ਹੀ ਉਸ ਨੇ ਚਿੱਟੇ ਰੰਗ ਦੇ ਸਨੀਕਰ ਪਹਿਨੇ ਹੋਏ ਸਨ। ਉਹ ਏਅਰਪੋਰਟ 'ਤੇ ਆਪਣੇ ਬੇਟੇ ਨੀਲ ਨੂੰ ਸਟ੍ਰੋਲਰ 'ਚ ਲੈ ਕੇ ਜਾਂਦੇ ਹੋਏ ਦੇਖਿਆ ਗਿਆ।



ਸੋਸ਼ਲ ਮੀਡੀਆ ਉੱਤੇ ਅਦਾਕਾਰਾ ਦੀਆਂ ਇਹ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।



ਕਾਜਲ ਦੇ ਬੇਟੇ ਦੀ ਗੱਲ ਕਰੀਏ ਤਾਂ ਇਕ ਸਾਲ ਦਾ ਨੀਲ ਜੰਪਸੂਟ ਵਿੱਚ ਬੇਹੱਦ ਹੀ ਕਿਊਟ ਨਜ਼ਰ ਆ ਰਿਹਾ ਸੀ।



ਦੱਸ ਦੇਈਏ ਕਿ ਨੀਲ ਦਾ ਜਨਮ 20 ਅਪ੍ਰੈਲ 2022 ਨੂੰ ਹੋਇਆ ਸੀ।



ਅਕਤੂਬਰ 2020 ਵਿੱਚ, ਉਸਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਗੌਤਮ ਕਿਚਲੂ ਨਾਲ ਸੱਤ ਫੇਰੇ ਲਏ ਸਨ। ਦੋਵਾਂ ਦਾ ਵਿਆਹ ਬੜੇ ਧੂਮ-ਧਾਮ ਨਾਲ ਹੋਇਆ ਸੀ।



ਅਦਾਕਾਰਾ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਿਛਲੇ ਮਹੀਨੇ ਹੀ ਅਦਾਕਾਰਾ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ।