ਸਾਲ 2002 'ਚ ਸ਼ੈਫਾਲੀ ਜਰੀਵਾਲਾ ਨੇ 'ਕਾਂਤਾ ਲਗਾ' ਗੀਤ ਨਾਲ ਧਮਾਲ ਮਚਾ ਦਿੱਤੀ ਸੀ।

ਇਸ ਗੀਤ ਤੋਂ ਬਾਅਦ ਉਹ ਅੱਜ ਵੀ ਕਾਂਤਾ ਲਗਾ ਗਰਲ ਦੇ ਨਾਂ ਨਾਲ ਜਾਣੀ ਜਾਂਦੀ ਹੈ।

ਇਸ ਗੀਤ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।

ਹਾਲਾਂਕਿ ਇਸ ਤੋਂ ਬਾਅਦ ਵੀ ਉਹ ਕਈ ਫਿਲਮਾਂ ਦਾ ਹਿੱਸਾ ਬਣੀ ਪਰ ਸਫਲਤਾ ਨਹੀਂ ਮਿਲੀ।

ਅੱਜਕਲ ਸ਼ੈਫਾਲੀ ਆਪਣੇ ਲੁੱਕ ਕਾਰਨ ਕਾਫੀ ਚਰਚਾ 'ਚ ਹੈ।

ਉਨ੍ਹਾਂ ਦੀ ਫੈਨ ਫਾਲੋਇੰਗ ਲਗਾਤਾਰ ਵਧਦੀ ਜਾ ਰਹੀ ਹੈ

ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਅਕਸਰ ਆਪਣੀ ਲੇਟੈਸਟ ਲੁੱਕ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਸ਼ੈਫਾਲੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਰਾਗ ਤਿਆਗੀ ਨਾਲ 2014 'ਚ ਸੀਕ੍ਰੇਟ ਵਿਆਹ ਕੀਤਾ ਸੀ।

ਸ਼ੈਫਾਲੀ ਦਾ ਇਹ ਦੂਜਾ ਵਿਆਹ ਸੀ।