ਸੰਦੀਪ ਮਹੇਸ਼ਵਰੀ ਉਹ ਨਾਂ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਇੰਟਰਨੈੱਟ 'ਤੇ ਇਨ੍ਹਾਂ ਦੇ ਪ੍ਰੇਰਨਾਤਮਕ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।



ਸੰਦੀਪ ਮਹੇਸ਼ਵਰੀ ਭਾਰਤ ਦੇ ਸਭ ਤੋਂ ਵੱਡੇ ਮੋਟੀਵੇਸ਼ਨਲ ਸਪੀਕਰ ਹਨ। ਇੰਨੀਂ ਦਿਨੀਂ ਸੰਦੀਪ ਮਹੇਸ਼ਵਰੀ ਆਪਣਾ ਸ਼ੋਅ ਕਰ ਰਹੇ ਹਨ, ਜਿਸ ਦਾ ਨਾਂ ਹੈ 'ਸੰਦੀਪ ਮਹੇਸ਼ਵਰੀ ਸ਼ੋਅ'।



ਹਾਲ ਹੀ 'ਚ ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਸੰਦੀਪ ਮਹੇਸ਼ਵਰੀ ਦੇ ਸ਼ੋਅ 'ਚ ਪਹੁੰਚੇ ਸੀ।



ਇਸ ਦਾ ਇੱਕ ਵੀਡੀਓ ਸੰਦੀਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਸਭ ਹੈਰਾਨ ਵੀ ਹੋ ਰਹੇ ਹਨ ਅਤੇ ਹੱਸ ਹੱਸ ਲੋਟਪੋਟ ਵੀ ਹੋ ਰਹੇ ਹਨ।



ਸੰਦੀਪ ਮਹੇਸ਼ਵਰੀ ਨੇ ਕਪਿਲ ਨੂੰ ਅਜਿਹਾ ਸਵਾਲ ਪੁੱਛਿਆ ਕਿ ਕਪਿਲ ਦੀ ਬੋਲਤੀ ਬੰਦ ਹੋ ਗਈ, ਪਰ ਇਸ ਦੇ ਨਾਲ ਹੀ ਉਹ ਮੁਸਕਰਾਉਂਦੇ ਹੋਏ ਵੀ ਨਜ਼ਰ ਆਏ।



ਦੱਸ ਦਈਏ ਕਿ 30 ਸਕਿੰਟਾਂ ਦਾ ਇਹ ਛੋਟਾ ਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।



ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' 17 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਪਿਲ ਇਸ ਫਿਲਮ ਲਈ ਖੂਬ ਪ੍ਰਮੋਸ਼ਨ ਕਰ ਰਹੇ ਹਨ।



ਇਸ ਦੇ ਨਾਲ ਨਾਲ ਉਹ 'ਕਪਿਲ ਸ਼ਰਮਾ ਸ਼ੋਅ' ਵੀ ਕਰਦੇ ਹਨ।



ਦੂਜੇ ਪਾਸੇ ਸੰਦੀਪ ਮਹੇਸ਼ਵਰੀ ਭਾਰਤ ਦੇ ਜਾਣੇ ਮਾਣੇ ਮੋਟੀਵੇਸ਼ਨਲ ਸਪੀਕਰ ਹਨ। ਉਨ੍ਹਾਂ ਦੇ ਵੀਡੀਓਜ਼ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ।



ਇੰਨੀਂ ਦਿਨੀਂ ਉਹ ਆਪਣਾ ਸ਼ੋਅ 'ਸੰਦੀਪ ਮਹੇਸ਼ਵਰੀ ਸ਼ੋਅ' ਹੋਸਟ ਕਰ ਰਹੇ ਹਨ। ਇਸ ਸ਼ੋਅ 'ਚ ਉਹ ਪ੍ਰਸਿੱਧ ਸ਼ਖਸੀਅਤਾਂ ਨੂੰ ਬੁਲਾ ਕੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ 'ਤੇ ਚਰਚਾ ਕਰਦੇ ਹਨ।



ਸਭ ਨੂੰ ਆਪਣੀਆਂ ਗੱਲਾਂ 'ਚ ਫਸਾਉਣ ਵਾਲੇ ਕਪਿਲ ਖੁਦ ਕਿਵੇਂ ਫਸੇ, ਦੇਖੋ ਇਸ ਵੀਡੀਓ 'ਚ: