ਕਰਨ ਔਜਲਾ ਦਾ ਨਾਂ ਇੱਕ ਵਾਰ ਫਿਰ ਚਰਚਾ 'ਚ ਹੈ। ਦਰਅਸਲ, ਔਜਲਾ ਨੇ ਕੈਨੇਡਾ 'ਚ ਇੱਕ ਵਿਆਹ 'ਚ ਸਟੇਜ ਪਰਫਾਰਮੈਂਸ ਦਿੱਤੀ ਸੀ।



ਇਸ ਦੌਰਾਨ ਉਸੇ ਵਿਆਹ 'ਚ ਗਾਇਕ ਸ਼ੈਰੀ ਮਾਨ ਵੀ ਮੌਜੂਦ ਸੀ। ਇਸ ਦੌਰਾਨ ਵੀਡੀਓ 'ਚ ਕੁੱਝ ਅਜਿਹਾ ਕੈਪਚਰ ਹੋਇਆ ਕਿ ਕਰਨ ਔਜਲਾ ਦਾ ਨਾਂ ਵਿਵਾਦਾਂ 'ਚ ਆ ਗਿਆ।



ਦਰਅਸਲ, ਕਰਨ ਔਜਲਾ ਤੇ ਸ਼ੈਰੀ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋਵੇਂ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।



ਇਸ ਦੌਰਾਨ ਵੀਡੀਓ 'ਚ ਉਨ੍ਹਾਂ ਦੇ ਬਿਲਕੁਲ ਨਜ਼ਦੀਕ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਅਨਮੋਲ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲੋੜੀਂਦਾ ਹੈ।



ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਰਨ ਔਜਲਾ ਦਾ ਨਾਮ ਵਿਵਾਦਾਂ 'ਚ ਘਿਰ ਗਿਆ ਹੈ। ਹੁਣ ਇਸ ਸਾਰੇ ਮਾਮਲੇ 'ਤੇ ਕਰਨ ਔਜਲਾ ਨੇ ਸਫਾਈ ਪੇਸ਼ ਕੀਤੀ ਹੈ।



ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਬੀ ਚੌੜੀ ਪੋਸਟ ਲਿਖੀ ਹੈ। ਉਸ ਨੇ ਕਿਹਾ, 'ਮੈਂ ਨਹੀਂ ਸੋਚਿਆ ਕਿ ਮੈਨੂੰ ਇਸ ਦੀ ਜ਼ਰੂਰਤ ਹੈ



ਪਰ ਬਹੁਤ ਸਾਰੀਆਂ ਪੋਸਟਾਂ ਅਤੇ ਸੰਦੇਸ਼ਾਂ ਨੂੰ ਵੇਖਣ ਤੋਂ ਬਾਅਦ ਮੈਂ ਸਿਰਫ ਐਤਵਾਰ ਨੂੰ ਬੇਕਰਸਫੀਲਡ, CA ਵਿੱਚ ਇੱਕ ਸਮਾਗਮ ਬਾਰੇ ਸਪੱਸ਼ਟ ਕਰਨਾ ਚਾਹੁੰਦਾ ਹਾਂ,”



ਉਸਨੇ ਕਿਹਾ। ਇੱਕ ਕਲਾਕਾਰ ਹੋਣ ਦੇ ਨਾਤੇ, ਸਾਨੂੰ ਇਹ ਪਤਾ ਨਹੀਂ ਹੈ ਕਿ ਸਾਡੇ ਲਈ ਬੁੱਕ ਕੀਤੇ ਗਏ ਵਿਆਹ ਦੇ ਸ਼ੋਆਂ ਵਿੱਚ ਕੌਣ ਭਾਗ ਲੈ ਰਿਹਾ ਹੈ ਜਾਂ ਸੱਦਾ ਦੇ ਰਿਹਾ ਹੈ,



ਇਸ ਲਈ ਮੈਂ ਬਹੁਤ ਸਾਰੇ ਵਿਆਹ ਦੇ ਸ਼ੋਅ ਕਰਨ ਨੂੰ ਤਰਜੀਹ ਕਿਉਂ ਨਹੀਂ ਦਿੰਦਾ ਹਾਂ।'



ਔਜਲਾ ਨੇ ਅੱਗੇ ਕਿਹਾ ਕਿ ਉਹ ਅਨਮੋਲ ਬਿਸ਼ਨੋਈ ਦੇ ਪਿਛੋਕੜ ਬਾਰੇ ਉਦੋਂ ਤੱਕ ਨਹੀਂ ਜਾਣਦਾ ਸੀ ਜਦੋਂ ਤੱਕ ਉਸਨੇ ਸੋਸ਼ਲ ਮੀਡੀਆ 'ਤੇ ਵੀਡੀਓ ਨਹੀਂ ਦੇਖਿਆ।