ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਘੁਰਾਲਾ `ਚ ਹੋਇਆ

ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਔਜਲਾ ਨੂੰ ਉਨ੍ਹਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ।

ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸੀ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਔਜਲਾ ਗੀਤ ਲਿਖਣ ਲੱਗ ਪਏ

ਔਜਲਾ ਨੇ ਆਪਣਾ ਪਹਿਲਾ ਗੀਤ `ਸੈੱਲ ਫ਼ੋਨ` ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਔਜਲਾ ਨੇ ਗਾਇਕੀ ਨਹੀਂ ਕੀਤੀ।

ਉਹ ਕੈਨੇਡਾ ਦੇ ਟੋਰਾਂਟੋ `ਚ ਦੀਪ ਜੰਡੂ ਨਾਲ ਆਪਣੇ ਸਟੂਡੀਓ `ਚ ਕੰਮ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ, ਪਰ ਗੀਤਕਾਰ ਵਜੋਂ ਐਕਟਿਵ ਰਹੇ

2016 `ਚ ਕਰਨ ਔਜਲਾ ਨੇ ਮੁੜ ਗੀਤ ਗਾਇਆ। ਇਹ ਗੀਤ ਸੀ ਪ੍ਰਾਪਰਟੀ ਆਫ਼ ਪੰਜਾਬ। ਇਸ ਗੀਤ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਔਜਲਾ ਨੇ ਰੈਪਰ ਬਣਨ ਦਾ ਫ਼ੈਸਲਾ ਕੀਤਾ।

2018 `ਚ ਔਜਲਾ ਨੇ `ਡੋਂਟ ਵਰੀ` ਗਾਣਾ ਗਾਇਆ। ਇਸ ਗੀਤ ਨੇ ਰਾਤੋਂ ਰਾਤ ਔਜਲਾ ਨੂੰ ਪੰਜਾਬੀ ਇੰਡਸਟਰੀ ਦਾ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਔਜਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ

ਕਿਹਾ ਜਾਂਦਾ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਜਿਗਰੀ ਦੋਸਤ ਹੁੰਦੇ ਸੀ। ਪਰ ਕਰਨ ਔਜਲਾ ਨੇ ਮੂਸੇਵਾਲਾ ਦੇ ਗੀਤ ਲੀਕ ਕਰ ਦਿੱਤੇ ਸੀ। ਇਸ ਕਾਰਨ ਦੋਵਾਂ ਦੀ ਦੋਸਤੀ `ਚ ਫਿੱਕ ਪੈ ਗਈ ਸੀ

ਰਿਪੋਰਟ ਮੁਤਾਬਕ 2022 `ਚ ਕਰਨ ਔਜਲਾ 4 ਮਿਲੀਅਨ ਅਮਰੀਕੀ ਡਾਲਰ ਯਾਨਿ 30 ਕਰੋੜ ਜਾਇਦਾਦ ਦੇ ਮਾਲਕ ਹਨ। ਕਰਨ ਔਜਲਾ ਇੱਕ ਗੀਤ ਲਈ 7-8 ਲੱਖ ਰੁਪਏ ਫ਼ੀਸ ਲੈਂਦੇ ਹਨ

ਉਨ੍ਹਾਂ ਦੀ ਮਹੀਨੇ ਦੀ ਆਮਦਨ 15 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਦੀ ਸਲਾਨਾ ਕਮਾਈ 3 ਕਰੋੜ ਹੈ। ਕਰਨ ਔਜਲਾ ਦਾ ਕਾਰ ਕਲੈਕਸ਼ਨ ਸ਼ਾਨਦਾਰ ਹੈ। ਉਨ੍ਹਾਂ ਕੋਲ ਲਗਭਗ 4 ਕਰੋੜ ਦੀਆਂ ਕਾਰਾਂ ਹਨ