ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।



ਛੋਟੀ ਜਿਹੀ ਉਮਰ ਵਿੱਚ ਹੀ ਗਾਇਕ ਨੇ ਆਪਣੇ ਲਈ ਕਾਫੀ ਵੱਡਾ ਨਾਮ ਤੇ ਸ਼ੋਹਰਤ ਕਮਾ ਲਿਆ ਹੈ।



ਇਸ ਦੇ ਨਾਲ ਨਾਲ ਕਰਨ ਔਜਲਾ ਆਪਣੀ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਰਨ ਔਜਲਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।



ਕਰਨ ਔਜਲਾ ਨੇ ਹਾਲ ਹੀ 'ਚ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਿਆ ਹੈ।



ਇਸ ਬਾਰੇ ਹਾਲ ਹੀ 'ਚ ਗਾਇਕ ਨੇ ਲਾਈਵ ਹੋ ਕੇ ਫੈਨਜ਼ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ।



ਕਰਨ ਨੇ ਲਾਈਵ ਵੀਡੀਓ 'ਚ ਦੱਸਿਆ ਸੀ ਕਿ ਉਹ ਜਲਦ ਹੀ ਕੈਨੇਡਾ ਛੱਡ ਦੇਵੇਗਾ ਅਤੇ ਦੁਬਈ ਸ਼ਿਫਟ ਹੋ ਜਾਵੇਗਾ। ਇਹ ਉਸ ਦੇ ਲਈ ਵੱਡਾ, ਪਰ ਅਹਿਮ ਫੈਸਲਾ ਹੈ।



ਦੱਸ ਦਈਏ ਕਿ ਇੰਨੀਂ ਦਿਨੀਂ ਕੈਨੇਡਾ 'ਚ ਗੈਂਗਸਟਰ ਸਰਗਰਮ ਹਨ। ਇਸ ਲਈ ਔਜਲਾ ਉੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਸੀ।



ਰਿਹਾਇਸ਼ ਦੇ ਲਿਹਾਜ਼ ਨਾਲ ਦੁਬਈ ਇੱਕ ਬਹੁਤ ਹੀ ਸੁਰੱਖਿਅਤ ਜਗ੍ਹਾ ਹੈ। ਇੱਥੇ ਅਪਰਾਧੀ ਗਤੀਵਿਧੀਆਂ ਵੀ ਨਾ ਦੇ ਬਰਾਬਰ ਹੁੰਦੀਆਂ ਹਨ।



ਇਸ ਲਈ ਕਰਨ ਔਜਲਾ ਨੇ ਦੁਬਈ ਸ਼ਿਫਟ ਹੋਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਕੈਨੇਡਾ ਦੇ ਬ੍ਰਿਿਟਸ਼ ਕੋਲੰਬੀਆ 'ਚ ਰਹਿੰਦਾ ਸੀ।



ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੇ ਹਾਲ ਹੀ 'ਚ ਵਿਆਹ ਕਰਵਾਇਆ ਸੀ। ਉਸ ਨੇ ਆਪਣੇ ਲੰਬੇ ਸਮੇਂ ਦੀ ਗਰਲਫਰੈਂਡ ਪਲਕ ਨਾਲ ਮਾਰਚ 2023 'ਚ ਵਿਆਹ ਕੀਤਾ ਸੀ।