ਆਮਿਰ ਖਾਨ ਦੀ ਫਿਲਮ 'ਸਿੰਘ ਚੱਢਾ' ਦਾ ਲੋਕਾਂ ਨੂੰ ਕਾਫੀ ਇੰਤਜ਼ਾਰ ਸੀ

ਹਾਲਾਂਕਿ ਜਦੋਂ ਤੋਂ ਇਹ ਫਿਲਮ ਰਿਲੀਜ਼ ਹੋਈ ਹੈ, ਇਸ ਨੂੰ ਲਗਾਤਾਰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਫਿਲਮ ਦਾ ਬਾਈਕਾਟ ਕਰਨ ਦੀ ਮੰਗ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ

ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਹੁਣ ਕਰੀਨਾ ਕਪੂਰ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਫਿਲਮ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਹੈ

ਫਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੋਸ਼ਲ ਮੀਡੀਆ ਇਸ ਸਮੇਂ ਦੋ ਧੜਿਆਂ ਵਿੱਚ ਵੰਡਿਆ ਹੋਇਆ ਹੈ

ਇੱਕ ਉਹ ਜੋ ਲਗਾਤਾਰ ਇਸ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ ਤੇ ਦੂਜੇ ਉਹ ਜੋ ਇਸ ਨੂੰ ਚੰਗੀ ਫ਼ਿਲਮ ਕਹਿ ਰਹੇ ਹਨ

ਹਾਲਾਂਕਿ ਇਸ ਕਾਰਨ ਫਿਲਮ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ, ਅਜਿਹੇ 'ਚ ਹੁਣ ਫਿਲਮ ਦੀ ਟ੍ਰੋਲਿੰਗ 'ਤੇ ਗੱਲ ਕਰਦੇ ਹੋਏ ਕਰੀਨਾ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇਹ ਸਿਰਫ ਕੁਝ ਲੋਕ ਹੀ ਟ੍ਰੋਲ ਕਰ ਰਹੇ ਹਨ

ਅਸਲ 'ਚ ਮੈਨੂੰ ਲੱਗਦਾ ਹੈ ਕਿ ਫਿਲਮ ਨੂੰ ਜੋ ਪਿਆਰ ਮਿਲ ਰਿਹਾ ਹੈ, ਉਹ ਕਾਫੀ ਵੱਖਰਾ ਹੈ

ਇਹ ਸਿਰਫ ਉਹਨਾਂ ਲੋਕਾਂ ਦਾ ਇੱਕ ਹਿੱਸਾ ਹੈ ਜੋ ਸ਼ਾਇਦ ਤੁਹਾਡੇ ਸੋਸ਼ਲ ਮੀਡੀਆ 'ਤੇ ਹਨ, ਜੋ ਸ਼ਾਇਦ 1% ਦੇ ਬਰਾਬਰ ਹੈ

ਕਰੀਨਾ ਮੁਤਾਬਕ ਉਹ ਚਾਹੁੰਦੀ ਹੈ ਕਿ ਲੋਕ ਉਸ ਨੂੰ ਅਤੇ ਆਮਿਰ ਨੂੰ ਪਰਦੇ 'ਤੇ ਇਕੱਠੇ ਦੇਖਣ। ਉਨ੍ਹਾਂ ਕਿਹਾ, 'ਕਿਰਪਾ ਕਰਕੇ ਇਸ ਫਿਲਮ ਦਾ ਬਾਈਕਾਟ ਨਾ ਕਰੋ