ਕਰੀਨਾ ਕਪੂਰ ਬਾਲੀਵੁੱਡ ਇੰਡਸਟਰੀ ਦੀ ਉਹ ਅਦਾਕਾਰਾ ਹੈ, ਜਿਸ ਬਾਰੇ ਹਰ ਕੋਈ ਜਾਣਨ ਲਈ ਬੇਤਾਬ ਰਹਿੰਦਾ ਹੈ। ਸਾਲ 2000 'ਚ ਫਿਲਮ 'ਰਫਿਊਜੀ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਵਾਲੀ ਕਰੀਨਾ ਅੱਜ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ। ਕਰੀਨਾ ਕਪੂਰ ਅੱਜ ਯਾਨਿ 21 ਸਤੰਬਰ ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਕਪੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕਰੀਨਾ ਹਮੇਸ਼ਾ ਹੀ ਲਗਜ਼ਰੀ ਲਾਈਫ ਬਤੀਤ ਕਰਦੀ ਰਹੀ ਹੈ। ਫਿਲਮਾਂ 'ਚ ਆਉਣ ਤੋਂ ਬਾਅਦ ਕਰੀਨਾ ਦਾ ਇਹ ਸ਼ੌਕ ਹੋਰ ਵਧ ਗਿਆ। ਆਪਣੇ 23 ਸਾਲ ਦੇ ਫਿਲਮੀ ਕਰੀਅਰ ਦੌਰਾਨ ਕਰੀਨਾ ਨੇ 'ਮੁਝੇ ਕੁਛ ਕਹਿਨਾ ਹੈ, ਹਲਚਲ, ਗੋਲਮਾਲ ਰਿਟਰਨਸ, 3 ਇਡੀਅਟਸ, ਬਾਡੀਗਾਰਡ ਅਤੇ ਬਜਰੰਗੀ ਭਾਈਜਾਨ' ਵਰਗੀਆਂ ਕਈ ਹਿੱਟ ਫਿਲਮਾਂ ਦੇ ਕੇ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ, ਰਿਪੋਰਟ ਦੇ ਅਨੁਸਾਰ, ਕਰੀਨਾ ਕਪੂਰ ਦੀ ਕੁੱਲ ਜਾਇਦਾਦ ਲਗਭਗ 60 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 485-490 ਕਰੋੜ ਰੁਪਏ ਹੈ। ਅਭਿਨੇਤਰੀ ਦੀ ਸਾਲਾਨਾ ਕਮਾਈ ਲਗਭਗ 10-12 ਕਰੋੜ ਰੁਪਏ ਹੈ, ਜਦੋਂ ਕਿ ਅਦਾਕਾਰਾ ਦੀ ਇੱਕ ਮਹੀਨੇ ਦੀ ਕਮਾਈ 1 ਕਰੋੜ ਤੋਂ ਜ਼ਿਆਦਾ ਹੈ। ਜੇਕਰ ਕਰੀਨਾ ਕਪੂਰ ਦੀ ਕਮਾਈ ਦੇ ਸਰੋਤ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਦੀ ਕਮਾਈ ਦਾ ਮੁੱਖ ਸਰੋਤ ਉਸ ਦੀਆਂ ਫਿਲਮਾਂ ਹਨ। ਇਸ ਤੋਂ ਇਲਾਵਾ ਕਰੀਨਾ ਕਈ ਮਸ਼ਹੂਰ ਕੰਪਨੀਆਂ ਦੀ ਬ੍ਰਾਂਡ ਅੰਬੈਸਡਰ ਬਣਨ ਦੇ ਕਰੋੜਾਂ ਰੁਪਏ ਚਾਰਜ ਕਰਦੀ ਹੈ। ਇੰਨਾ ਹੀ ਨਹੀਂ 'ਲਾਲ ਸਿੰਘ ਚੱਢਾ' ਅਭਿਨੇਤਰੀ ਕਈ ਤਰ੍ਹਾਂ ਦੇ ਟੀਵੀ ਐਡ ਰਾਹੀਂ ਵੀ ਮੋਟੀ ਕਮਾਈ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਰੀਨਾ ਇੱਕ ਫਿਲਮ ਕਰਨ ਲਈ ਲਗਭਗ 10 ਕਰੋੜ ਰੁਪਏ ਦੀ ਮੋਟੀ ਫੀਸ ਲੈਂਦੀ ਹੈ। ਕਰੀਨਾ ਮੁੰਬਈ ਦੇ ਬਾਂਦਰਾ 'ਚ ਆਪਣੇ ਪਤੀ ਸੈਫ ਦੇ ਕਰੋੜਾਂ ਰੁਪਏ ਦੇ ਆਲੀਸ਼ਾਨ ਘਰ 'ਚ ਰਹਿੰਦੀ ਹੈ। ਕਰੀਨਾ ਪਟੌਦੀ ਪੈਲੇਸ 'ਚ ਸਮਾਂ ਬਿਤਾਉਂਦੀ ਵੀ ਨਜ਼ਰ ਆਉਂਦੀ ਹੈ, ਜਿਸ ਦੀ ਕੀਮਤ ਕਰੀਬ 800 ਕਰੋੜ ਰੁਪਏ ਦੱਸੀ ਜਾਂਦੀ ਹੈ।