ਪੰਜਾਬੀ ਇੰਡਸਟਰੀ ਦੇ ਮਹਾਨ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਅੱਜ ਜਨਮਦਿਨ ਹੈ। ਕੁਲਦੀਪ ਮਾਣਕ ਜੇ ਜ਼ਿੰਦਾ ਹੁੰਦੇ ਤਾਂ ਅੱਜ ਯਾਨਿ 12 ਨਵੰਬਰ ਨੂੰ ਆਪਣਾ 72ਵਾਂ ਜਨਮਦਿਨ ਮਨਾ ਰਹੇ ਹੁੰਦੇ।



ਉਹ ਭਾਵੇਂ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।



ਕੁਲਦੀਪ ਮਾਣਕ ਦੇ ਜਨਮਦਿਨ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇ।



ਇਹ ਕਿੱਸਾ ਮਰਹੂਮ ਗੀਤਕਾਰ ਸਵਰਨ ਸਿਵੀਆ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦਾ ਇਸੇ ਸਾਲ ਦੇਹਾਂਤ ਹੋਇਆ ਸੀ।



ਕੁੱਝ ਸਾਲ ਪਹਿਲਾਂ ਸਵਰਨ ਸਿਵਿਆ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਕੁਲਦੀਪ ਮਾਣਕ ਨੇ ਸਿਵਿਆ ਨੂੰ ਬੇਇੱਜ਼ਤ ਕੀਤਾ ਸੀ। ਇਹ ਗੱਲ 80 ਦੇ ਦਹਾਕਿਆਂ ਦੀ ਹੈ। ਉਸ ਸਮੇਂ ਸਿਵਿਆ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ।



ਉਨ੍ਹਾਂ ਨੇ ਕੁਲਦੀਪ ਮਾਣਕ ਲਈ ਬੜੇ ਪਿਆਰ ਤੇ ਮੇਹਨਤ ਨਾਲ ਕੁੱਝ ਕਲੀਆਂ ਲਿਖੀਆਂ ਸੀ। ਉਹ ਇਨ੍ਹਾਂ ਕਲੀਆਂ ਨੂੰ ਲੈਕੇ ਕੁਲਦੀਪ ਮਾਣਕ ਕੋਲ ਗਏ ਤਾਂ ਉਦੋਂ ਮਾਣਕ ਬਿਜ਼ੀ ਸੀ ਅਤੇ ਆਪਣੀ ਕਾਰ 'ਚ ਰਵਾਨਾ ਹੋ ਕੇ ਸਟੇਜ ਸ਼ੋਅ ਲਈ ਜਾ ਰਹੇ ਸੀ।



ਇਸ ਦੌਰਾਨ ਸਿਵਿਆ ਨੇ ਮਾਣਕ ਨੂੰ ਆਪਣੀਆਂ ਲਿਖੀਆਂ ਕਲੀਆਂ ਦਿੱਤੀਆਂ ਅਤੇ ਕਿਹਾ ਕਿ 'ਮਾਣਕ ਸਾਹਿਬ ਮੈਂ ਤੁਹਾਡੇ ਲਈ ਸਪੈਸ਼ਲ ਇਹ ਕਲੀਆਂ ਲਿਖੀਆਂ ਹਨ, ਕਿਰਪਾ ਕਰਕੇ ਤੁਸੀਂ ਇਨ੍ਹਾਂ 'ਤੇ ਇੱਕ ਨਜ਼ਰ ਮਾਰ ਲਓ।'



ਇਸ 'ਤੇ ਕੁਲਦੀਪ ਮਾਣਕ ਨੇ ਹੰਕਾਰ 'ਚ ਸਾਰੇ ਪੇਜਾਂ ਨੂੰ ਪਲਟਿਆ ਅਤੇ ਉਨ੍ਹਾਂ ਨੂੰ ਮਰੋੜ ਤਰੋੜ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਕਿਹਾ 'ਆਹ ਲੈ ਪੜ੍ਹ ਲਈਆਂ ਤੇਰੀਆਂ ਕਲੀਆਂ।'