ਤੁਸੀਂ ਆਮਿਰ ਖਾਨ ਦੀ ਲਾਲ ਸਿੰਘ ਚੱਢਾ ਜ਼ਰੂਰ ਦੇਖੀ ਹੋਵੇਗੀ
ਫ਼ਿਲਮ ਫਲਾਪ ਹੋਣ ਤੋਂ ਬਾਅਦ ਆਮਿਰ ਖਾਨ ਅਲੱਗ ਹੀ ਲੁੱਕ 'ਚ ਨਜ਼ਰ ਆ ਰਹੇ ਹਨ।
ਉਨ੍ਹਾਂ ਦੀiਆਂ ਤਾਜ਼ੀਆਂ ਤਸਵੀਰਾਂ ਨੇ ਫ਼ੈਨਜ਼ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ
ਹਾਲ ਹੀ 'ਚ ਆਮਿਰ ਖਾਨ ਨੂੰ ਅਵਿਨਾਸ਼ ਗੋਵਾਰੀਕਰ ਦੀ ਮਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੁੰਦੇ ਦੇਖਿਆ ਗਿਆ ਹੈ।
ਆਮਿਰ ਖਾਨ ਹਰ ਸਮੇਂ ਅਵਿਨਾਸ਼ ਦੇ ਭਰਾ ਆਸ਼ੂਤੋਸ਼ ਨਾਲ ਨਜ਼ਰ ਆਏ। ਲਾਲ ਸਿੰਘ ਚੱਢਾ ਦੀ ਅਸਫਲਤਾ ਤੋਂ ਬਾਅਦ ਆਮਿਰ ਖਾਨ ਦੀ ਲੁੱਕ ਕਾਫ਼ੀ ਬਦਲ ਗਈ ਹੈ
ਚਿੱਟੀ ਦਾੜ੍ਹੀ, ਵਧੇ ਹੋਏ ਵਾਲ ਤੇ ਥੱਕਿਆ ਸਰੀਰ...ਆਮਿਰ ਨੂੰ ਪਹਿਚਾਨਣਾ ਮੁਸ਼ਕਲ ਹੋ ਰਿਹਾ ਹੈ। ਇਸ ਦੌਰਾਨ ਜਿਸ ਦੀ ਵੀ ਨਜ਼ਰ ਆਮਿਰ ਖਾਨ 'ਤੇ ਪਈ, ਉਹ ਉਨ੍ਹਾਂ ਨੂੰ ਦੇਖ ਕੇ ਦੰਗ ਰਹਿ ਗਏ।
ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਬਾਅਦ ਆਮਿਰ ਖਾਨ ਨੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ
ਹੁਣ ਆਮਿਰ ਪੱਤਰਕਾਰਾਂ ਸਾਹਮਣੇ ਪੋਜ਼ ਵੀ ਨਹੀਂ ਦਿੰਦੇ।
ਆਮਿਰ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਆਮਿਰ ਖਾਨ ਨੂੰ ਲਾਲ ਸਿੰਘ ਚੱਢਾ ਨੂੰ ਬਣਾਉਣ ਅਤੇ ਰਿਲੀਜ਼ ਕਰਨ ਵਿੱਚ 14 ਸਾਲ ਦਾ ਲੰਬਾ ਸਮਾਂ ਲੱਗ ਗਿਆ ਸੀ। ਪਰ ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਪਿਟੀ ਸੀ