US Based Firm Layoffs: ਸਾਲ 2022 ਵਿੱਚ, ਛਾਂਟੀ ਕੰਪਨੀਆਂ ਤੋਂ ਕਰਮਚਾਰੀਆਂ ਦੀ ਛਾਂਟੀ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਅਜੇ ਤੱਕ ਰੁਕੀ ਨਹੀਂ ਹੈ। ਹਰ ਰੋਜ਼ ਕੰਪਨੀਆਂ ਤੋਂ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹੈ।

ਸਾਲ 2023 ਦੀ ਪਹਿਲੀ ਤਿਮਾਹੀ 'ਚ ਅਮਰੀਕੀ ਕੰਪਨੀਆਂ ਨੇ ਵਿਸ਼ਵ ਪੱਧਰ 'ਤੇ 270,416 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਜਦੋਂ ਕਿ ਪਿਛਲੇ ਸਾਲ ਇਹ ਅੰਕੜਾ ਸਿਰਫ਼ 55,696 ਸੀ। ਭਾਵ ਇਸ ਸਾਲ 396 ਫੀਸਦੀ ਦਾ ਉਛਾਲ ਆਇਆ ਹੈ।

ਗ੍ਰੇ ਕ੍ਰਿਸਮਸ ਦੀ ਰਿਪੋਰਟ ਮੁਤਾਬਕ ਇਕੱਲੇ ਮਾਰਚ 'ਚ 89,703 ਕਰਮਚਾਰੀਆਂ ਦੀ ਛਾਂਟੀ ਕੀਤੀ ਗਈ, ਜੋ ਕਿ ਪਿਛਲੇ ਮਹੀਨੇ ਫਰਵਰੀ 'ਚ 77,770 ਦੇ ਮੁਕਾਬਲੇ 15 ਫੀਸਦੀ ਘੱਟ ਹੈ।

ਮਾਰਚ 2022 ਦੌਰਾਨ, ਛਾਂਟੀ 319 ਪ੍ਰਤੀਸ਼ਤ ਘੱਟ ਭਾਵ 21,387 ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਛਾਂਟੀ ਦੀ ਪ੍ਰਕਿਰਿਆ ਜਾਰੀ ਰਹੇਗੀ ਤੇ ਭਰਤੀ, ਬੋਨਸ ਅਤੇ ਤਨਖਾਹ ਵਿੱਚ ਕਟੌਤੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਇਸ ਸਾਲ 102,391 ਕੰਪਨੀਆਂ ਨੇ ਛੁੱਟੀ ਕੀਤੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 38,487 ਫੀਸਦੀ ਵੱਧ ਹੈ। ਪਿਛਲੇ ਸਾਲ ਦੀ ਇਸ ਤਿਮਾਹੀ 'ਚ 267 ਕੰਪਨੀਆਂ ਨੇ ਛੁੱਟੀ ਕੀਤੀ ਸੀ।

ਇਸ ਦੇ ਨਾਲ ਹੀ ਇਹ ਅੰਕੜਾ ਪੂਰੇ ਸਾਲ 2022 ਦੇ ਮੁਕਾਬਲੇ 5 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੌਰਾਨ 97,171 ਕੰਪਨੀਆਂ ਨੇ ਛਾਂਟੀ ਕੀਤੀ ਸੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2023 ਅਜਿਹਾ ਸਾਲ ਹੈ, ਜਿੱਥੇ ਹੁਣ ਤੱਕ ਜ਼ਿਆਦਾਤਰ ਲੋਕਾਂ ਦੀ ਨੌਕਰੀ ਚਲੀ ਗਈ ਹੈ। ਤਕਨੀਕ ਤੋਂ ਲੈ ਕੇ ਮੀਡੀਆ ਅਤੇ ਸਿਹਤ ਖੇਤਰ ਤੱਕ ਵੀ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ।