ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਹਾਲ ਹੀ ਕਿੰਗ ਖਾਨ ਨੇ 'ਪਠਾਨ' ਫਿਲਮ ਨਾਲ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ ਹੈ।



ਇਸ ਦੇ ਨਾਲ ਨਾਲ ਇੰਨੀਂ ਦਿਨੀਂ ਸ਼ਾਹਰੁਖ ਖਾਨ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।



ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹਰ ਕੋਈ ਕਿੰਗ ਖਾਨ ਦੀ ਤਾਰੀਫ ਕਰ ਰਿਹਾ ਹੈ।



ਇਹ ਤਾਂ ਸਭ ਜਾਣਦੇ ਹਨ ਕਿ ਕਿੰਗ ਖਾਨ ਬਾਲੀਵੁੱਡ ਦੇ ਸਭ ਤੋਂ ਜ਼ਿਆਦਾ ਡਾਊਨ ਟੂ ਅਰਥ ਐਕਟਰ ਹਨ।



ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸ ਨੇ ਕਿੰਗ ਖਾਨ ਬਾਰੇ ਬੁਰਾ ਬੋਲਿਆ ਹੋਵੇਗਾ।



ਇਸ ਵੀਡੀਓ 'ਚ ਸ਼ਾਹਰੁਖ ਖਾਨ ਦੇ ਘਰ ਦੇ ਹੈਲਪਰ ਸ਼ਾਹਰੁਖ ਬਾਰੇ ਬੋਲਦੇ ਨਜ਼ਰ ਆ ਰਹੇ ਹਨ।



ਉਸ ਨੇ ਕਿਹਾ ਕਿ ਕਿੰਗ ਖਾਨ ਵਰਗਾ ਕੋਈ ਨਹੀਂ ਹੈ।



ਅੱਜ ਤੱਕ ਉਸ ਨੂੰ ਕਦੇ ਵੀ ਉਨ੍ਹਾਂ ਤੋਂ ਕੁੱਝ ਮੰਗਣ ਦੀ ਲੋੜ ਨਹੀਂ ਪਈ।



ਸ਼ਾਹਰੁਖ ਖੁਦ ਹੀ ਉਸ ਨੂੰ ਸਭ ਦਿੰਦੇ ਹਨ।



ਤੁਸੀਂ ਵੀ ਦੇਖੋ ਇਹ ਵੀਡੀਓ: