ਨਿੰਬੂ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਫਾਈਬਰ ਵਰਗੇ ਪੋਸ਼ਕ ਤੱਤ ਵੀ ਹੁੰਦੇ ਹਨ।
ਸ਼ੂਗਰ ਦੇ ਰੋਗੀਆਂ ਲਈ ਨਿੰਬੂ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਬੂ ਦਾ ਰਸ ਖੂਨ ਵਿੱਚ ਗਲੂਕੋਜ਼ ਨੂੰ ਘਟਾਉਂਦਾ ਹੈ। ਨਿੰਬੂ ਇੱਕ ਘੱਟ ਜੀਆਈ ਭੋਜਨ ਹੈ।
ਜੇ ਤੁਸੀਂ ਨਿੰਬੂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹੋ, ਤਾਂ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾ ਸਕਦਾ ਹੈ।
ਨਿੰਬੂ ਨੂੰ ਡੀਟੌਕਸ ਵਜੋਂ ਵੀ ਵਰਤਿਆ ਜਾਂਦਾ ਹੈ। ਇਹ ਖੂਨ ਨੂੰ ਸ਼ੁੱਧ ਕਰਦਾ ਹੈ ਅਤੇ ਦਮੇ ਦੇ ਰੋਗਾਂ ਵਿਚ ਲਾਭਕਾਰੀ ਹੈ।
ਸ਼ੂਗਰ ਦੇ ਮਰੀਜ਼ ਨੂੰ ਗ੍ਰੀਨ ਟੀ, ਕਾਲੀ ਚਾਹ 'ਚ ਨਿੰਬੂ ਦੀ ਵਰਤੋਂ ਕਰਨੀ ਚਾਹੀਦੀ ਹੈ।
ਤੁਸੀਂ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ। ਪਰ ਇਸ ਵਿੱਚ ਚੀਨੀ ਜਾਂ ਹੋਰ ਮਿੱਠਾ ਨਾ ਪਾਓ।
ਨਿੰਬੂ ਦੇ ਸਲਾਦ ਵਿੱਚ ਪਾਏ ਜਾਣ ਵਾਲੇ ਫਾਈਬਰ, ਵਿਟਾਮਿਨ-ਸੀ ਅਤੇ ਪੋਟਾਸ਼ੀਅਮ ਦਾ ਸੁਮੇਲ ਹਾਈ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਵਿੱਚ ਫਾਇਦੇਮੰਦ ਹੁੰਦਾ ਹੈ।
ਜੇਕਰ ਤੁਸੀਂ ਚੌਲ, ਪਾਸਤਾ, ਆਲੂ ਵਰਗੀਆਂ ਚੀਜ਼ਾਂ ਖਾਣ ਜਾ ਰਹੇ ਹੋ ਤਾਂ ਇਸ 'ਤੇ ਨਿੰਬੂ ਦਾ ਰਸ ਨਿਚੋੜ ਕੇ ਖਾਓ।
ਚਿਕਨ, ਦਾਲ ਜਾਂ ਮੱਛੀ ਖਾਂਦੇ ਸਮੇਂ ਵੀ ਇਨ੍ਹਾਂ 'ਤੇ ਨਿੰਬੂ ਦਾ ਰਸ ਨਿਚੋੜ ਕੇ ਖਾਓ।