ਸੌਂਫ ਨੂੰ ਚੰਗੀ ਤਰ੍ਹਾਂ ਧੋਵੋ ਅਤੇ 30 ਮਿੰਟਾਂ ਲਈ ਪਾਣੀ ਵਿੱਚ ਭਿਓ ਦਿਓ। ਇਕ ਬਰਤਨ ਵਿਚ ਪਾਣੀ ਉਬਾਲੋ। ਉਬਲਦੇ ਪਾਣੀ 'ਚ ਭਿੱਜੀ ਹੋਈ ਸੌਂਫ, ਇਲਾਇਚੀ ਅਤੇ ਕੇਸਰ ਪਾਓ। ਇਸ ਨੂੰ 5-10 ਮਿੰਟ ਤੱਕ ਚੰਗੀ ਤਰ੍ਹਾਂ ਉਬਾਲੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਠੰਡਾ ਹੋਣ ਦਿਓ। ਠੰਡਾ ਹੋਣ ਤੋਂ ਬਾਅਦ ਮਿਸ਼ਰਣ ਨੂੰ ਫਿਲਟਰ ਕਰੋ, ਚੀਨੀ ਅਤੇ ਨਿੰਬੂ ਦਾ ਰਸ ਮਿਲਾਓ ਤੇ ਠੰਡਾ ਕਰਕੇ ਸਾਰਿਆਂ ਨੂੰ ਸਰਵ ਕਰੋ