ਸਾਵਧਾਨ! ਗਰਭ ਅਵਸਥਾ 'ਚ ਕਦੇ ਨਾ ਕਰੋ ਆਹ ਗਲਤੀਆਂ



ਗਰਭ ਅਵਸਥਾ ਇੱਕ ਮਹੱਤਵਪੂਰਨ ਸਮਾਂ ਹੈ । ਗਰਭ ਅਵਸਥਾ ਦੇ ਪਹਿਲੇ ਤਿਮਾਹੀ ਵਿੱਚ ਔਰਤਾਂ ਵਿੱਚ ਗਰਭਪਾਤ ਦਾ ਜੋਖਮ ਬਹੁਤ ਜ਼ਿਆਦਾ ਹੁੰਦਾ ਹੈ।



ਡਾਕਟਰਾਂ ਦਾ ਕਹਿਣਾ ਹੈ ਕਿ ਗਰਭਪਾਤ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਔਰਤਾਂ ਆਪਣੀ ਖੁਰਾਕ ਦਾ ਧਿਆਨ ਰੱਖਣ



ਆਪਣੇ ਭੋਜਨ 'ਚ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਪ੍ਰੋਟੀਨ ਨਾਲ ਭਰਪੂਰ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਜ਼ਰੂਰੀ ਹੈ। ਫੋਲਿਕ ਐਸਿਡ, ਆਇਰਨ, ਕੈਲਸ਼ੀਅਮ ਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਸਹੀ ਸੇਵਨ ਬੱਚੇ ਦੇ ਵਿਕਾਸ ਵਿੱਚ ਮਦਦ ਕਰਦਾ ਹੈ



ਔਰਤਾਂ ਨੂੰ ਲਗਭਗ 3 ਮਹੀਨਿਆਂ ਲਈ ਵਾਧੂ ਦੇਖਭਾਲ ਦੀ ਲੋੜ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਗਰਮ ਭੋਜਨ ਜਿਵੇਂ ਪਪੀਤਾ ਅਤੇ ਮਾਸਾਹਾਰੀ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ



ਸਿਗਰਟਨੋਸ਼ੀ, ਸ਼ਰਾਬ ਪੀਣ ਅਤੇ ਕੈਫੀਨ ਦੀ ਜ਼ਿਆਦਾ ਵਰਤੋਂ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਗਰਭਪਾਤ ਦੇ ਜੋਖਮ ਨੂੰ ਕਾਫ਼ੀ ਵਧਾ ਸਕਦੇ ਹਨ



ਜੇਕਰ ਤੁਹਾਨੂੰ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਥਾਇਰਾਇਡ ਵਰਗੀਆਂ ਕਈ ਪੁਰਾਣੀਆਂ ਬੀਮਾਰੀਆਂ ਹਨ ਤਾਂ ਇਨ੍ਹਾਂ ਨੂੰ ਕੰਟਰੋਲ 'ਚ ਰੱਖੋ



ਗਰਭ ਅਵਸਥਾ ਦੌਰਾਨ ਨਿਯਮਤ, ਮੱਧਮ ਕਸਰਤ ਲਾਭਦਾਇਕ ਹੈ, ਪਰ ਕਸਰਤ ਨੂੰ ਹਲਕਾ ਰੱਖੋ। ਡੂੰਘੇ ਸਾਹ ਲੈਣ ਦੀ ਕਸਰਤ ਅਤੇ ਰੋਜ਼ਾਨਾ ਸੈਰ ਕਰਨਾ ਫਾਇਦੇਮੰਦ ਹੈ