ਘਰ 'ਚ ਨਹੀਂ ਆਉਣਗੇ ਕਾਕਰੋਚ ਤੇ ਬਰਸਾਤੀ ਕੀੜੇ, ਕਰੋ ਆਹ ਉਪਾਅ



ਮਾਨਸੂਨ ਵਿਚ ਹਰ ਪਾਸੇ ਨਮੀ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਕੀੜੇ-ਮਕੌੜੇ ਅਤੇ ਪਤੰਗੇ ਵੀ ਕਾਫੀ ਵਧ ਜਾਂਦੇ ਹਨ। ਨਮੀ ਕਾਰਨ ਕਾਕਰੋਚ ਅਤੇ ਬਰਸਾਤੀ ਕੀੜਿਆਂ ਦੀ ਸਮੱਸਿਆ ਵੀ ਸਾਹਮਣੇ ਆਉਣ ਲੱਗਦੀ ਹੈ।



ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਰੱਖੀ ਕੁਝ ਚੀਜ਼ਾਂ ਨੂੰ ਪਾਣੀ 'ਚ ਮਿਲਾ ਕੇ ਮੋਪ ਕੀਤਾ ਜਾ ਸਕਦਾ ਹੈ



ਮਾਨਸੂਨ ਦੇ ਦਿਨਾਂ ਵਿੱਚ ਕੀੜੇ, ਕੀੜੀਆਂ ਅਤੇ ਕਾਕਰੋਚ ਇੱਕ ਖ਼ਤਰਾ ਬਣ ਜਾਂਦੇ ਹਨ। ਇਸ ਦੇ ਲਈ ਚੰਗੀ ਤਰ੍ਹਾਂ ਸਫ਼ਾਈ ਕਰਨ ਤੋਂ ਇਲਾਵਾ ਭਾਰੀ ਵਸਤੂਆਂ ਨੂੰ ਘਰ ਦੇ ਕੋਨਿਆਂ ਵਿਚ ਨਹੀਂ ਰੱਖਣਾ ਚਾਹੀਦਾ ਹੈ



ਆਓ ਜਾਣਦੇ ਹਾਂ ਘਰ 'ਚ ਰੱਖੀਆਂ ਗਈਆਂ ਕਿਹੜੀਆਂ ਚੀਜ਼ਾਂ ਨੂੰ ਪਾਣੀ 'ਚ ਮਿਲਾ ਕੇ ਮੋਪ ਕਰਨ ਨਾਲ ਤੁਸੀਂ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਹੋ



ਕਾਲੀ ਮਿਰਚ ਦੀ ਵਰਤੋਂ ਭਾਰਤੀ ਰਸੋਈ 'ਚ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਤੁਸੀਂ ਇਸ ਦੀ ਵਰਤੋਂ ਕੀੜਿਆਂ, ਕਾਕਰੋਚਾਂ ਅਤੇ ਕੀੜੀਆਂ ਨੂੰ ਭਜਾਉਣ ਲਈ ਵੀ ਕਰ ਸਕਦੇ ਹੋ



ਜਿਵੇਂ ਹੀ ਬਾਰਸ਼ ਸ਼ੁਰੂ ਹੁੰਦੀ ਹੈ, ਤੁਸੀਂ ਘਰ 'ਚ ਉੱਡ ਰਹੇ ਕੀੜੇ-ਮਕੌੜਿਆਂ ਤੋਂ ਪਰੇਸ਼ਾਨ ਹੋ ਜਾਂਦੇ ਹੋ, ਤਾਂ ਇਸ ਦੇ ਲਈ ਪਾਣੀ 'ਚ ਬੇਕਿੰਗ ਸੋਡਾ ਅਤੇ ਸਿਰਕਾ ਮਿਲਾ ਕੇ ਪੂਰੇ ਘਰ ਨੂੰ ਸਾਫ ਕਰ ਲਓ



ਮੀਂਹ ਦੇ ਕੀੜੇ-ਮਕੌੜਿਆਂ ਦੇ ਨਾਲ, ਕਈ ਨੁਕਸਾਨਦੇਹ ਬੈਕਟੀਰੀਆ ਵੀ ਹੁੰਦੇ ਹਨ ਜੋ ਫਰਸ਼ 'ਤੇ ਦਿਖਾਈ ਨਹੀਂ ਦਿੰਦੇ ਹਨ। ਇਨ੍ਹਾਂ ਨੂੰ ਸਾਫ਼ ਕਰਨ ਲਈ, ਪਾਣੀ ਵਿਚ ਆਲਮ ਪਾਊਡਰ ਮਿਲਾ ਕੇ ਮੋਪ ਕਰੋ



ਬਾਥਰੂਮ ਨੂੰ ਫਿਟਕਰੀ ਨਾਲ ਵੀ ਸਾਫ਼ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪਾਣੀ 'ਚ ਅਲਮ ਪਾਊਡਰ ਪਾ ਕੇ ਗਰਮ ਕਰੋ ਅਤੇ ਇਸ ਗਰਮ ਪਾਣੀ ਨਾਲ ਵਾਸ਼ ਬੇਸਿਨ, ਫਲੱਸ਼, ਸਿੰਕ ਵਰਗੀਆਂ ਥਾਵਾਂ ਨੂੰ ਸਾਫ ਕਰੋ