ਮਾਨਸੂਨ ਦਾ ਮੌਸਮ ਚੱਲ ਰਿਹਾ ਹੈ। ਜਿਸ ਕਰਕੇ ਅਕਸਰ ਹੀ ਘਰਾਂ ਦੇ ਵਿੱਚ ਸਲਾਬ੍ਹ ਦੀ ਬਦਬੂ ਸ਼ੁਰੂ ਹੋ ਜਾਂਦੀ ਹੈ। ਜਿਸ ਕਰਕੇ ਲੋਕ ਬਹੁਤ ਹੀ ਪ੍ਰੇਸ਼ਾਨ ਰਹਿੰਦੇ ਹਨ। ਅੱਜ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਦੇ ਨਾਲ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਜਦੋਂ ਬਰਸਾਤ ਕਾਰਨ ਘਰਾਂ ਦੀਆਂ ਕੰਧਾਂ ਵਿੱਚ ਕਈ ਥਾਵਾਂ ’ਤੇ ਸਲਾਬ੍ਹ ਹੋਣ ਕਾਰਨ ਪੂਰਾ ਘਰ ਬਦਬੂਦਾਰ ਹੋ ਜਾਂਦਾ ਹੈ। ਘਰ 'ਚੋਂ ਸਲਾਬ੍ਹ ਦੀ ਬਦਬੂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਘਰ ਦੀਆਂ ਖਿੜਕੀਆਂ ਨੂੰ ਜ਼ਿਆਦਾਤਰ ਸਮਾਂ ਖੁੱਲ੍ਹਾ ਰੱਖੋ। ਇਸ ਤੋਂ ਇਲਾਵਾ ਕਮਰੇ 'ਚ ਪੱਖਾ ਚਾਲੂ ਰੱਖੋ। ਏਅਰ ਕੰਡੀਸ਼ਨਰ ਦੀ ਮਦਦ ਨਾਲ, ਘਰ ਦੇ ਉਨ੍ਹਾਂ ਹਿੱਸਿਆਂ ਤੋਂ ਨਮੀ ਨੂੰ ਹਟਾਉਣ ਦੀ ਕੋਸ਼ਿਸ਼ ਕਰੋ ਜਿੱਥੇ ਹਵਾ ਦੀ ਪਹੁੰਚ ਘੱਟ ਹੈ। ਨਾਲ ਹੀ, ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਖਾਣਾ ਬਣਾਉਂਦੇ ਹੋ, ਘਰ ਦੀ ਨਮੀ ਨੂੰ ਹਟਾਉਣ ਲਈ ਐਗਜ਼ਾਸਟ ਫੈਨ ਚਲਾਓ। ਕਈ ਵਾਰ ਕਮਰੇ ਵਿਚ ਸਲਾਬ੍ਹ ਦੀ ਬਦਬੂ ਇੰਨੀ ਤੇਜ਼ ਹੁੰਦੀ ਹੈ ਕਿ ਵਿਅਕਤੀ ਲਈ ਉਥੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਲਾਬ੍ਹ ਵਾਲੇ ਕਮਰੇ 'ਚ ਦੀਵੇ 'ਚ ਕਪੂਰ ਅਤੇ ਲੌਂਗ ਜਲਾਉਣ ਨਾਲ ਬਦਬੂ ਦੂਰ ਹੋ ਜਾਵੇਗੀ। ਸਲਾਬ੍ਹ ਦੀ ਗੰਧ ਨੂੰ ਦੂਰ ਕਰਨ ਲਈ ਕੁਦਰਤੀ ਰੂਮ ਫਰੈਸ਼ਨਰ ਦੀ ਵਰਤੋਂ ਕਰੋ। ਇਸ ਦੇ ਲਈ ਸਲਾਬ੍ਹ ਵਾਲੇ ਕਮਰੇ 'ਚ ਲੈਵੇਂਡਰ ਆਇਲ ਅਤੇ ਲੈਮਨ ਗ੍ਰਾਸ ਨੂੰ ਪਾਣੀ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਛਿੜਕਣ ਨਾਲ ਸਲਾਬ੍ਹ ਦੀ ਬਦਬੂ ਪਲ ਭਰ 'ਚ ਦੂਰ ਹੋ ਜਾਂਦੀ ਹੈ।