ਇਹਨਾਂ ਤਰਾਕਿਆਂ ਨਾਲ ਪਾਓ ਹੀਟ ਰੈਸ਼ਜ਼ ਤੋਂ ਛੁਟਕਾਰਾ ਇਸ ਭਿਆਨਕ ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ। ਗਰਮੀ ਕਾਰਨ ਕੁਝ ਲੋਕਾਂ ਨੂੰ ਡੀਹਾਈਡ੍ਰੇਸ਼ਨ ਅਤੇ ਸਟ੍ਰੋਕ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਕਾਰਨ ਲੋਕਾਂ ਦਾ ਉੱਠਣਾ-ਬੈਠਣਾ ਵੀ ਔਖਾ ਹੋ ਜਾਂਦਾ ਹੈ। ਇਹ ਸਮੱਸਿਆ ਉਨ੍ਹਾਂ ਲੋਕਾਂ ਲਈ ਜ਼ਿਆਦਾ ਪ੍ਰੇਸ਼ਾਨੀ ਵਾਲੀ ਹੋ ਸਕਦੀ ਹੈ ਜਿਨ੍ਹਾਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ ਆਓ ਜਾਣਦੇ ਹਾਂ ਇਨ੍ਹਾਂ ਹੀਟ ਰੈਸ਼ਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਗਰਮੀਆਂ ਵਿੱਚ ਹੀਟ ਰੈਸ਼ਸ ਦੀ ਸਮੱਸਿਆ ਆਮ ਹੋ ਜਾਂਦੀ ਹੈ। ਇਸ ਕਾਰਨ ਪੋਰਸ ਬਲਾਕ ਹੋਣੇ ਸ਼ੁਰੂ ਹੋ ਜਾਂਦੇ ਹਨ ਅਤਿ ਦੀ ਗਰਮੀ ਵਿੱਚ ਸਿੰਥੈਟਿਕ ਕੱਪੜੇ ਪਹਿਨਣ ਤੋਂ ਬਚੋ। ਇਸ ਕਾਰਨ ਹੀਟ ਰੈਸ਼ ਵੀ ਵਧ ਜਾਂਦੀ ਹੈ ਜੇਕਰ ਤੁਸੀਂ ਗਰਮੀ ਦੇ ਧੱਫੜ ਤੋਂ ਬਚਣਾ ਚਾਹੁੰਦੇ ਹੋ, ਤਾਂ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ ਗਰਮੀ ਤੋਂ ਬਚਣ ਲਈ ਹਲਕੇ ਰੰਗ ਦੇ ਸੂਤੀ ਕੱਪੜੇ ਪਾਓ ਨਹਾਉਣ ਵਾਲੇ ਪਾਣੀ 'ਚ ਨਿੰਮ ਦਾ ਤੇਲ ਜਾਂ ਇਸ ਦੀਆਂ ਪੱਤੀਆਂ ਵੀ ਮਿਲਾ ਸਕਦੇ ਹੋ