ਅਪਣਾਓਗੇ ਆਹ ਤਰੀਕੇ ਤਾਂ ਦੁੱਧ ਕਦੇ ਨਹੀਂ ਹੋਵੇਗਾ ਖੱਟਾ



ਗਰਮੀ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆਉਂਦੀ ਹੈ। ਇਸ ਮੌਸਮ 'ਚ ਉਨ੍ਹਾਂ ਲੋਕਾਂ ਦੀ ਸਮੱਸਿਆ ਵੱਧ ਜਾਂਦੀ ਹੈ, ਜਿਨ੍ਹਾਂ ਦੇ ਘਰ 'ਚ ਫਰਿੱਜ ਨਹੀਂ ਹੈ



ਗਰਮੀ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਦੁੱਧ ਵੀ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ



ਤੁਹਾਡੇ ਘਰ 'ਚ ਰੱਖਿਆ ਦੁੱਧ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਇੱਥੇ ਦੱਸੇ ਗਏ ਨੁਸਖੇ ਅਪਣਾ ਸਕਦੇ ਹੋ



ਜੇਕਰ ਤੁਸੀਂ ਚਾਹੁੰਦੇ ਹੋ ਕਿ ਦੁੱਧ ਖੱਟਾ ਨਾ ਹੋਵੇ, ਤਾਂ ਜਿਵੇਂ ਹੀ ਇਸ ਨੂੰ ਬਾਜ਼ਾਰ ਤੋਂ ਲਿਆ ਕੇ ਕਮਰੇ ਦੇ ਤਾਪਮਾਨ 'ਤੇ ਆ ਜਾਵੇ ਤਾਂ ਇਸ ਨੂੰ ਉਬਾਲ ਲਓ



ਦੁੱਧ ਨੂੰ ਫਰਿੱਜ ਵਿੱਚ ਚੰਗੀ ਤਰ੍ਹਾਂ ਸਟੋਰ ਕਰੋ, ਦਹੀਂ ਜਾਂ ਟਮਾਟਰ ਦੀ ਸਬਜ਼ੀ ਨਾਲ ਨਾ ਰੱਖੋ



ਦੁੱਧ ਨੂੰ ਖੱਟਾ ਹੋਣ ਤੋਂ ਬਚਾਉਣ ਲਈ ਇਸ ਨੂੰ ਜ਼ਿਆਦਾ ਦੇਰ ਤੱਕ ਫਰਿੱਜ ਤੋਂ ਬਾਹਰ ਨਾ ਰੱਖੋ



ਜਦੋਂ ਤੁਸੀਂ ਇਸ ਦੀ ਵਰਤੋਂ ਕਰਨੀ ਹੋਵੇ ਤਾਂ ਹੀ ਇਸ ਨੂੰ ਫਰਿੱਜ ਤੋਂ ਬਾਹਰ ਕੱਢੋ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਤੁਰੰਤ ਫਰਿੱਜ ਵਿੱਚ ਰੱਖੋ



ਜਦੋਂ ਦੁੱਧ ਅਚਾਨਕ ਠੰਡੇ ਤੋਂ ਗਰਮ ਤਾਪਮਾਨ ਵਿੱਚ ਆ ਜਾਂਦਾ ਹੈ, ਤਾਂ ਉਸ ਵਿੱਚ ਇੱਕ ਪੀਲੀ ਪਰਤ ਬਣਨੀ ਸ਼ੁਰੂ ਹੋ ਜਾਂਦੀ ਹੈ