ਕੀ ਤੁਹਾਡਾ ਵੀ ਬੱਚਾ ਹੈ ਜ਼ਿੱਦੀ ਤੇ ਗੁਸੈਲ ਤਾਂ ਘਬਰਾਓ ਨਾ, ਇਹਨਾਂ ਗੱਲਾਂ ਦਾ ਰੱਖੋ ਧਿਆਨ ਅਸੀਂ ਹੌਲੀ-ਹੌਲੀ ਉਨ੍ਹਾਂ ਨੂੰ ਉੱਠਣਾ, ਬੈਠਣਾ, ਤੁਰਨਾ ਆਦਿ ਸਿਖਾ ਦਿੰਦੇ ਹਾਂ। ਪਰ ਕੁਝ ਬੱਚੇ ਥੋੜੇ ਜਿਹੇ ਜ਼ਿੱਦੀ ਅਤੇ ਗੁੱਸੇ ਵਾਲੇ ਸੁਭਾਅ ਦੇ ਹੁੰਦੇ ਹਨ, ਉਹ ਕੁਝ ਨਹੀਂ ਸੁਣਦੇ, ਕੁਝ ਨਹੀਂ ਮੰਨਦੇ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਤੁਸੀਂ ਆਪਣੇ ਜ਼ਿੱਦੀ ਬੱਚੇ ਨੂੰ ਕੰਟਰੋਲ ਕਰ ਸਕਦੇ ਹੋ। ਜੇਕਰ ਬੱਚਾ ਇਕ ਜਾਂ ਦੋ ਵਾਰ ਬੋਲਣ ਤੋਂ ਬਾਅਦ ਨਹੀਂ ਸੁਣਦਾ, ਤਾਂ ਉਹੀ ਗੱਲ ਵਾਰ-ਵਾਰ ਨਾ ਦੁਹਰਾਓ ਇਸ ਦੇ ਨਾਲ ਹੀ ਜਦੋਂ ਤੁਹਾਡਾ ਬੱਚਾ ਤੁਹਾਡੇ 'ਤੇ ਜ਼ਿੱਦ ਕਰਦਾ ਹੈ ਤਾਂ ਤੁਹਾਨੂੰ ਉਸ ਨਾਲ ਬਹਿਸ ਜਾਂ ਗੁੱਸਾ ਨਹੀਂ ਕਰਨਾ ਚਾਹੀਦਾ ਸ਼ਾਂਤ ਹੋ ਕੇ ਉਸ ਨਾਲ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਬੱਚਾ ਗਲਤ ਵਿਵਹਾਰ ਕਰੇਗਾ ਜਦੋਂ ਬੱਚਾ ਤੁਹਾਡੀ ਗੱਲ ਨਹੀਂ ਸੁਣਦਾ, ਤਾਂ ਉਸ ਨਾਲ ਅੱਖਾਂ ਨਾਲ ਸੰਪਰਕ ਕਰੋ ਅਤੇ ਆਪਣੇ ਵਿਚਾਰ ਪ੍ਰਗਟ ਕਰੋ ਜੇਕਰ ਬੱਚੇ ਦੀ ਸੰਗਤ ਚੰਗੀ ਨਾ ਹੋਵੇ ਤਾਂ ਇਸ ਦਾ ਸਿੱਧਾ ਅਸਰ ਉਸ ਦੇ ਸੁਭਾਅ 'ਤੇ ਪੈਂਦਾ ਹੈ