ਖਾਣ ਵਿੱਚ ਤਾਂ ਟਮਾਟਰ ਦੀ ਵਰਤੋਂ ਹੁੰਦੀ ਹੀ ਹੈ ਅਸੀਂ ਇਸ ਦੀ ਵਰਤੋਂ ਖਾਣੇ ਨੂੰ ਟੇਸਟੀ ਅਤੇ ਸੁੰਦਰ ਬਣਾਉਣ ਲਈ ਵੀ ਕਰਦੇ ਹਾਂ ਕੀ ਤੁਸੀਂ ਕਦੇ ਚੇਰੀ ਟਮਾਟਰ ਖਾਧੇ ਹਨ? ਇਸ ਦੀ ਵਰਤੋਂ ਪਾਸਤਾ ਅਤੇ ਸਲਾਦ ਲਈ ਕੀਤੀ ਜਾਂਦੀ ਹੈ ਇਹ ਟਮਾਟਰ ਆਮ ਟਮਾਟਰਾਂ ਨਾਲੋਂ ਵੱਖਰੇ ਹੁੰਦੇ ਹਨ ਇਨ੍ਹਾਂ ਦਾ ਸਾਈਜ਼ ਛੋਟਾ ਬਿਲਕੁੱਲ ਚੇਰੀ ਵਰਗਾ ਹੁੰਦਾ ਹੈ ਇਹ ਟਮਾਟਰ ਲਾਲ ਤੋਂ ਇਲਾਵਾ ਵੀ ਕਈ ਰੰਗਾਂ ਵਿੱਚ ਮਿਲਦੇ ਹਨ ਇਹ ਟਮਾਟਰ ਕਾਫੀ ਰਸੀਲੇ ਅਤੇ ਖੱਟੇ ਮਿੱਠੇ ਹੁੰਦੇ ਹਨ ਤੁਸੀਂ ਇਸ ਨੂੰ ਆਪਣੇ ਸਲਾਦ ਵਿੱਚ ਯੂਜ਼ ਕਰ ਸਕਦੇ ਹੋ ਇਨ੍ਹਾਂ ਟਮਾਟਰਾਂ ਨੂੰ ਤੁਸੀਂ ਪਾਸਤਾ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ