ਇਸ ਰੈਸਿਪੀ ਨਾਲ ਤਿਆਰ ਕੀਤੀ ਗਈ ਡਿਸ਼ ਨਾ ਸਿਰਫ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇਗਾ, ਸਗੋਂ ਤੁਹਾਨੂੰ ਇਸ ਦਾ ਸੁਆਦ ਵੀ ਪਸੰਦ ਆਵੇਗਾ।



ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਸੀਂ ਵਰਤ ਰੱਖਣ ਦੇ ਨਿਯਮਾਂ ਦਾ ਵੀ ਪਾਲਣ ਕਰ ਸਕੋਗੇ। ਜ਼ਿਆਦਾਤਰ ਲੋਕ ਸਾਵਣ ਦੇ ਸੋਮਵਾਰ ਦੇ ਵਰਤ ਦੌਰਾਨ ਸਿਰਫ ਫਲਾਹਾਰੀ ਖਾਣ ਦੇ ਨਿਯਮ ਦੀ ਪਾਲਣਾ ਕਰਦੇ ਹਨ।



ਇੰਝ ਬਹੁਤ ਹੀ ਆਸਾਨ ਢੰਗ ਦੇ ਨਾਲ ਘਰ 'ਚ ਹੀ ਤਿਆਰ ਕਰੋ ਮਖਾਣੇ ਦੀ ਬਰਫੀ



ਇਸ ਦੇ ਲਈ ਸਭ ਤੋਂ ਪਹਿਲਾਂ ਕੜਾਹੀ 'ਚ ਘਿਓ ਪਾ ਕੇ ਹਲਕਾ ਗਰਮ ਕਰੋ। ਇਸ ਤੋਂ ਬਾਅਦ ਘਿਓ 'ਚ ਮਖਾਣੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਭੁੰਨਣ ਤੋਂ ਬਾਅਦ ਮਖਾਣਿਆਂ ਨੂੰ ਵੱਖ-ਵੱਖ ਕੱਢ ਲਓ ਅਤੇ ਉਸੇ ਕੜਾਹੀ 'ਚ ਕਾਜੂ ਪਾ ਕੇ ਭੁੰਨ ਲਓ।



ਦੋਵੇਂ ਚੀਜ਼ਾਂ ਠੰਡੀਆਂ ਹੋਣ ਤੋਂ ਬਾਅਦ ਇਨ੍ਹਾਂ ਨੂੰ ਮਿਕਸਰ 'ਚ ਪੀਸ ਕੇ ਬਰੀਕ ਪਾਊਡਰ ਤਿਆਰ ਕਰ ਲਓ।



ਇਸ ਤੋਂ ਬਾਅਦ ਪੈਨ 'ਚ ਦੁੱਧ ਪਾ ਕੇ ਗਰਮ ਕਰੋ, ਇਸ 'ਚ ਅੱਧਾ ਕੱਪ ਬ੍ਰਾਊਨ ਸ਼ੂਗਰ ਵੀ ਪਾ ਲਓ ਅਤੇ ਬਾਕੀ ਅੱਧਾ ਕੱਪ ਚੀਨੀ ਤੋਂ ਪਾਊਡਰ ਤਿਆਰ ਕਰੋ।



ਦੁੱਧ ਦੇ 2 ਤੋਂ 3 ਵਾਰ ਉਬਲਣ ਤੋਂ ਬਾਅਦ ਇਸ 'ਚ ਤਿਆਰ ਕੀਤਾ ਹੋਇਆ ਪਾਊਡਰ ਮਿਲਾਓ। ਇਸ ਤੋਂ ਬਾਅਦ ਦੁੱਧ 'ਚ ਨਾਰੀਅਲ ਅਤੇ ਇਲਾਇਚੀ ਪਾਊਡਰ ਪਾਓ ਅਤੇ ਸਮੇਂ-ਸਮੇਂ 'ਤੇ ਹਿਲਾਉਂਦੇ ਰਹੋ।



ਕੁੱਝ ਸਮੇਂ ਬਾਅਦ ਮਖਾਣਾ ਪਾਊਡਰ ਦੁੱਧ ਨੂੰ ਪੂਰੀ ਤਰ੍ਹਾਂ ਜਜ਼ਬ ਕਰ ਲਵੇਗਾ। ਫਿਰ ਇਸ 'ਚ ਬਾਕੀ ਬਚੀ ਹੋਈ ਬ੍ਰਾਊਨ ਸ਼ੂਗਰ ਪਾਊਡਰ ਮਿਲਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਨਰਮ ਆਟਾ ਤਿਆਰ ਕਰੋ।



ਇਕ ਪਲੇਟ 'ਤੇ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਉਸ 'ਤੇ ਤਿਆਰ ਆਟੇ ਨੂੰ ਫੈਲਾ ਦਿਓ। ਇਸ ਤੋਂ ਬਾਅਦ ਬਾਰੀਕ ਕੱਟੇ ਹੋਏ ਪਿਸਤਾ ਅਤੇ ਕੇਸਰ ਨਾਲ ਗਾਰਨਿਸ਼ ਕਰੋ।



ਲਗਭਗ 1 ਤੋਂ 2 ਘੰਟੇ ਬਾਅਦ ਆਟਾ ਪੂਰੀ ਤਰ੍ਹਾਂ ਸੈੱਟ ਹੋ ਜਾਵੇਗਾ। ਇਸ ਨੂੰ ਚਾਕੂ ਦੀ ਮਦਦ ਨਾਲ ਬਰਫੀ ਦੇ ਆਕਾਰ 'ਚ ਕੱਟੋ। ਹੁਣ ਇਹ ਖਾਣ ਦੇ ਲਈ ਤਿਆਰ ਹੈ।