ਕੁਝ ਸੁਝਾਅ ਅਪਣਾ ਕੇ ਬੱਚੇ ਦੀ ਮਾਸੂਮੀਅਤ ਨੂੰ ਬਰਕਰਾਰ ਰੱਖ ਸਕਦੇ ਹੋ ਅਤੇ ਉਨ੍ਹਾਂ ਨੂੰ ਖੁਸ਼ਹਾਲ ਬਚਪਨ ਦੇ ਸਕਦੇ ਹੋ।



ਝੂਠੀਆਂ ਉਮੀਦਾਂ ਨਾ ਰੱਖੋ,ਹਰ ਬੱਚਾ ਵੱਖਰਾ ਹੁੰਦਾ ਹੈ



ਉਨ੍ਹਾਂ ਤੋਂ ਉਹ ਉਮੀਦਾਂ ਨਾ ਰੱਖੋ ਜੋ ਉਹ ਪੂਰੀਆਂ ਨਹੀਂ ਕਰ ਸਕਦੇ। ਉਹਨਾਂ ਨੂੰ ਆਪਣੀ ਰਫਤਾਰ ਨਾਲ ਵਧਣ ਦਿਓ।







ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ ਅਤੇ ਸਮਰਥਨ ਕਰੋ



ਉਨ੍ਹਾਂ ਨੂੰ ਦਿਖਾਓ ਕਿ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋ।



ਉਹਨਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਬੱਚਿਆਂ ਨੂੰ ਤੁਹਾਡੇ ਸਮੇਂ ਅਤੇ ਧਿਆਨ ਦੀ ਲੋੜ ਹੁੰਦੀ ਹੈ।



ਉਨ੍ਹਾਂ ਨੂੰ ਸੁਣੋ ਅਤੇ ਉਨ੍ਹਾਂ ਨਾਲ ਸਮਾਂ ਬਿਤਾਓ।



ਜਦੋਂ ਬੱਚੇ ਛੋਟੀਆਂ-ਛੋਟੀਆਂ ਗ਼ਲਤੀਆਂ ਕਰਦੇ ਹਨ, ਤਾਂ ਉਨ੍ਹਾਂ ਨੂੰ ਝਿੜਕੋ ਨਾ।ਉਨ੍ਹਾਂ ਦੀਆਂ ਚੰਗੀਆਂ ਗੱਲਾਂ ਦੀ ਤਾਰੀਫ਼ ਕਰੋ।