ਹਰ ਕੋਈ ਵਾਲਾਂ ਨੂੰ ਮਜ਼ਬੂਤ ​​ਅਤੇ ਸੁੰਦਰ ਬਣਾਉਣਾ ਚਾਹੁੰਦਾ ਹੈ।



ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਕੌਫੀ ਦੀ ਵਰਤੋਂ ਕਰ ਸਕਦੇ ਹੋ



ਕੌਫੀ ਪੀਣ 'ਚ ਸੁਆਦੀ ਹੋਣ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ।



ਕੌਫੀ ਦੇ ਲਾਭ
ਕੌਫੀ 'ਚ ਐਂਟੀਆਕਸੀਡੈਂਟ ਅਤੇ ਕੈਫੀਨ ਮੌਜੂਦ ਹੁੰਦਾ ਹੈ ਜੋ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ​​ਕਰਨ 'ਚ ਮਦਦ ਕਰਦਾ ਹੈ।



ਵਾਲਾਂ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਲੰਬੇ ਅਤੇ ਸੰਘਣੇ ਬਣਾਉਣ 'ਚ ਵੀ ਬਹੁਤ ਕਾਰਗਰ ਮੰਨਿਆ ਜਾਂਦਾ ਹੈ



ਕੌਫੀ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਚਿਹਰੇ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ



ਕੌਫੀ ਨੂੰ ਵਾਲਾਂ 'ਤੇ ਲਗਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਕਟੋਰੀ 'ਚ ਕੌਫੀ ਲੈਣੀ ਹੋਵੇਗੀ, ਉਸ 'ਚ ਕੰਡੀਸ਼ਨਰ ਅਤੇ ਨਾਰੀਅਲ ਤੇਲ ਨੂੰ ਚੰਗੀ ਤਰ੍ਹਾਂ ਮਿਲਾ ਲਓ।



ਇਸ ਪੇਸਟ ਨੂੰ ਆਪਣੇ ਗਿੱਲੇ ਵਾਲਾਂ 'ਤੇ 30 ਮਿੰਟ ਲਈ ਲਗਾਓ, ਫਿਰ ਸ਼ੈਂਪੂ ਨਾਲ ਧੋ ਲਓ। ਅਜਿਹਾ ਕਰਨ ਨਾਲ ਵਾਲ ਮਜ਼ਬੂਤ ​​ਹੋਣਗੇ।



ਜੇਕਰ ਤੁਸੀਂ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ ਤਾਂ ਦੋ ਚਮਚ ਗ੍ਰਾਊਂਡ ਕੌਫੀ, ਇਕ ਚੱਮਚ ਐਲੋਵੇਰਾ ਜੈੱਲ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।



ਇਸ ਪੇਸਟ ਨੂੰ ਆਪਣੇ ਵਾਲਾਂ 'ਤੇ 20 ਮਿੰਟ ਲਈ ਲਗਾਓ, ਫਿਰ ਆਪਣੇ ਵਾਲਾਂ ਨੂੰ ਧੋ ਲਓ।