RBI ਨੇ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ, ਅਤੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਤਿਉਹਾਰਾਂ ਅਤੇ ਰਾਸ਼ਟਰੀ ਸਮਾਗਮਾਂ ਲਈ ਬੈਂਕ 15 ਦਿਨਾਂ ਲਈ ਬੰਦ ਰਹਿਣਗੇ। ਦੀਵਾਲੀ ਅਤੇ ਛਠ ਵਰਗੇ ਤਿਉਹਾਰ ਨਵੰਬਰ 'ਚ ਪੈਣ ਵਾਲੇ ਹਨ, ਜਿਸ ਕਾਰਨ ਬੈਂਕ ਅੱਧਾ ਮਹੀਨਾ ਬੰਦ ਰਹਿਣ ਵਾਲੇ ਹਨ। ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਦੱਸ ਦਈਏ ਕਿ ਭਾਵੇਂ ਬੈਂਕ ਬੰਦ ਰਹਿਣਗੇ ਪਰ ਆਨਲਾਈਨ ਬੈਂਕਿੰਗ ਸੇਵਾਵਾਂ ਨਿਰਵਿਘਨ ਚੱਲਦੀਆਂ ਰਹਿਣਗੀਆਂ। ਮੋਬਾਈਲ ਬੈਂਕਿੰਗ, ਯੂ.ਪੀ.ਆਈ ਅਤੇ ਇੰਟਰਨੈਟ ਬੈਂਕਿੰਗ ਸਮੇਤ ਸਾਰੀਆਂ ਡਿਜੀਟਲ ਸੇਵਾਵਾਂ ਵੀ ਬੈਂਕ ਛੁੱਟੀਆਂ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ। ਵੱਖ-ਵੱਖ ਰਾਜਾਂ ਵਿੱਚ ਬੈਂਕ ਨਵੰਬਰ ਮਹੀਨੇ 'ਚ 15 ਦਿਨਾਂ ਲਈ ਬੰਦ ਰਹਿਣਗੇ। ਕੰਨੜ ਰਾਜਯੋਤਸਵ, ਕੁਟ, ਕਰਵਾ ਚੌਥ ਕਾਰਨ 1 ਨਵੰਬਰ ਨੂੰ ਕਰਨਾਟਕ, ਮਨੀਪੁਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ। ਅਗਰਤਲਾ, ਦੇਹਰਾਦੂਨ, ਗੰਗਟੋਕ, ਇੰਫਾਲ, ਕਾਨਪੁਰ ਅਤੇ ਲਖਨਊ ਵਿੱਚ 10 ਨਵੰਬਰ ਨੂੰ ਵੰਗਾਲਾ ਮਹੋਤਸਵ ਕਾਰਨ ਬੈਂਕ ਬੰਦ ਰਹਿਣਗੇ। ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ 11-14 ਨਵੰਬਰ ਤੱਕ ਵੀਕੈਂਡ ਦੀਆਂ ਲੰਬੀਆਂ ਛੁੱਟੀਆਂ ਹੋਣਗੀਆਂ। ਦੀਵਾਲੀ ਕਾਰਨ 13 ਅਤੇ 14 ਨਵੰਬਰ ਨੂੰ ਜ਼ਿਆਦਾਤਰ ਸ਼ਹਿਰਾਂ ਵਿੱਚ ਬੈਂਕ ਛੁੱਟੀਆਂ ਹੋਣਗੀਆਂ। 11 ਨਵੰਬਰ ਨੂੰ ਦੂਜਾ ਸ਼ਨੀਵਾਰ ਹੈ ਅਤੇ 12 ਨਵੰਬਰ ਨੂੰ ਐਤਵਾਰ ਹੈ। ਕੁਝ ਸੂਬਿਆਂ 'ਚ 15 ਨਵੰਬਰ ਨੂੰ ਭੈਦੂਜ ਦੇ ਮੌਕੇ 'ਤੇ ਬੈਂਕਾਂ ਨੂੰ ਛੁੱਟੀ ਵੀ ਹੋਵੇਗੀ। ਬਿਹਾਰ ਅਤੇ ਛੱਤੀਸਗੜ੍ਹ 'ਚ 20 ਨਵੰਬਰ ਨੂੰ ਛਠ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ। ਉੱਤਰਾਖੰਡ ਅਤੇ ਮਨੀਪੁਰ ਵਿੱਚ 23 ਨਵੰਬਰ ਨੂੰ ਬੈਂਕ ਬੰਦ ਰਹਿਣਗੇ। ਨਵੰਬਰ ਵਿੱਚ ਇੱਕ ਹੋਰ ਲੰਬਾ ਹਫ਼ਤਾ, 25-27 ਨਵੰਬਰ ਤੱਕ, ਚੌਥੇ ਸ਼ਨੀਵਾਰ, ਐਤਵਾਰ ਅਤੇ ਗੁਰੂ ਨਾਨਕ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ। ਕਰਨਾਟਕ 'ਚ 30 ਨਵੰਬਰ ਨੂੰ ਕਨਕਦਾਸ ਜੈਅੰਤੀ ਕਾਰਨ ਬੈਂਕ ਬੰਦ ਰਹਿਣਗੇ।