Ludhiana News: ਲੁਧਿਆਣਾ ਦਾ ਜੁੱਤਾ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਇੱਕ ਵਾਰ ਫਿਰ ਚਰਚਾ ਵਿੱਚ ਹਨ। ਨਵੰਬਰ 2024 ਵਿੱਚ, ਗੈਂਗਸਟਰ ਰਿਸ਼ਭ ਬੇਨੀਪਾਲ ਉਰਫ਼ ਨਾਨੂ ਅਤੇ ਉਸਦੇ ਸਾਥੀਆਂ ਨੇ ਪ੍ਰਿੰਕਲ 'ਤੇ ਗੋਲੀਆਂ ਚਲਾਈਆਂ ਸੀ।



ਪ੍ਰਿੰਕਲ ਨੂੰ 5-6 ਗੋਲੀਆਂ ਲੱਗੀਆਂ ਸੀ, ਪਰ ਉਹ ਵਾਲ-ਵਾਲ ਬਚ ਗਿਆ ਸੀ। ਹੁਣ ਇੱਕ ਨਵਾਂ ਵਿਵਾਦ ਫਿਰ ਤੋਂ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ...



ਪ੍ਰਿੰਕਲ ਅਤੇ ਦੁਬਈ ਵਿੱਚ ਰਹਿਣ ਵਾਲੇ ਨਮਿਤ ਸ਼ਰਮਾ ਵਿਚਕਾਰ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਹੈ। ਹਾਲ ਹੀ ਵਿੱਚ, ਨਮਿਤ ਨੇ ਇੱਕ ਵੀਡੀਓ ਵਾਈਰਲ ਕੀਤਾ, ਜਿਸ ਵਿੱਚ ਉਸਨੇ ਪ੍ਰਿੰਕਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।



ਇਸ ਦੌਰਾਨ, ਫਗਵਾੜਾ ਵਿੱਚ ਕਾਊਂਟਰ ਇੰਟੈਲੀਜੈਂਸ ਵੱਲੋਂ ਹਾਲ ਹੀ ਵਿੱਚ ਫੜ੍ਹੇ ਲਾਰੈਂਸ ਗੈਂਗ ਦੇ ਗੁਰਗੇ ਹਿਮਾਂਸ਼ੂ ਸੂਦ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ, ਹਿਮਾਂਸ਼ੂ ਨੇ ਖੁਲਾਸਾ ਕੀਤਾ ਕਿ ਉਸਨੇ ਲੁਧਿਆਣਾ ਦੇ ਜੁੱਤਾ ਕਾਰੋਬਾਰੀ ਪ੍ਰਿੰਕਲ ਨੂੰ ਨਿਸ਼ਾਨਾ ਬਣਾਉਣਾ ਸੀ।



ਹਾਲਾਂਕਿ, ਗੈਂਗਸਟਰ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਸਕਿਆ। ਦੱਸ ਦੇਈਏ ਕਿ ਜਦੋਂ ਪੁਲਿਸ ਨੂੰ ਇਨਪੁੱਟ ਮਿਲਿਆ ਸੀ, ਤਾਂ ਉਨ੍ਹਾਂ ਨੇ ਪ੍ਰਿੰਕਲ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ। ਪੁਲਿਸ ਨੇ ਉਦੋਂ ਤੋਂ ਹੀ ਹਮਲਾਵਰਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ।



ਪੁਲਿਸ ਨੇ ਹਿਮਾਂਸ਼ੂ ਤੋਂ ਦੋ ਪਿਸਤੌਲ ਬਰਾਮਦ ਕੀਤੇ ਸਨ। ਬਦਮਾਸ਼ ਦੋਵੇਂ ਪਿਸਤੌਲ ਯੂਪੀ ਤੋਂ ਲਿਆਇਆ ਸੀ। ਦੱਸ ਦੇਈਏ ਕਿ ਹਿਮਾਂਸ਼ੂ ਦੇ ਫਗਵਾੜਾ ਵਿੱਚ ਕੁਝ ਦੁਸ਼ਮਣ ਹਨ। ਉਨ੍ਹਾਂ ਨੇ ਨਮਿਤ ਨੂੰ ਕਿਹਾ ਸੀ ਕਿ ਪਹਿਲਾਂ ਉਹ ਉਨ੍ਹਾਂ ਨੂੰ ਮਾਰ ਦੇਵੇਗਾ ਅਤੇ ਫਿਰ ਪ੍ਰਿੰਕਲ ਬਾਰੇ ਸੋਚੇਗਾ।



ਇਸ ਮਾਮਲੇ ਵਿੱਚ ਪ੍ਰਿੰਕਲ ਨੇ ਮੀਡੀਆ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਉਸਨੂੰ ਨਮਿਤ ਸ਼ਰਮਾ ਤੋਂ ਕਈ ਵਾਰ ਧਮਕੀਆਂ ਮਿਲੀਆਂ ਹਨ। ਪਰ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ।