ਮੋਬਾਈਲ ਪੇਮੈਂਟ ਫਰਮ ਪੇਟੀਐਮ (mobile payments firm paytm) ਨੇ ਕਿਹਾ ਹੈ ਕਿ ਕੰਪਨੀ ਨੇ ਕੁਝ ਹਫ਼ਤਿਆਂ ਲਈ ਆਪਣੇ ਲੋਨ ਦੇਣ ਵਾਲੇ ਪਲੇਟਫਾਰਮ ਸੰਚਾਲਨ ਨੂੰ ਰੋਕ ਦਿੱਤਾ ਹੈ।



ਹਾਲਾਂਕਿ ਕੰਪਨੀ ਕੁਝ ਬੈਂਕਾਂ ਨਾਲ ਸਾਂਝੇਦਾਰੀ ਲਈ ਗੱਲਬਾਤ ਕਰ ਰਹੀ ਹੈ।



Reserve Bank of India ਵੱਲੋਂ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੀਆਂ ਕਈ ਸੇਵਾਵਾਂ 'ਤੇ ਪਾਬੰਦੀ ਲਗਾਉਣ ਤੋਂ ਇਕ ਦਿਨ ਬਾਅਦ ਪੇਟੀਐਮ ਨੇ ਇਹ ਵੱਡਾ ਕਦਮ ਚੁੱਕਿਆ ਹੈ।



31 ਜਨਵਰੀ, 2024 ਨੂੰ, ਇਹ ਰਿਪੋਰਟ ਦਿੱਤੀ ਗਈ ਸੀ ਕਿ ਭਾਰਤੀ ਰਿਜ਼ਰਵ ਬੈਂਕ ਨੇ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ (ਪੀਪੀਬੀਐਲ) ਨੂੰ ਕਿਸੇ ਵੀ ਗਾਹਕ ਖਾਤੇ,



ਪ੍ਰੀਪੇਡ ਮੋਡ, ਵਾਲਿਟ ਅਤੇ ਫਾਸਟੈਗ ਵਿੱਚ 29 ਫਰਵਰੀ 2024 ਤੋਂ ਬਾਅਦ ਜਮ੍ਹਾ ਜਾਂ ਟਾਪ-ਅੱਪ ਸਵੀਕਾਰ ਨਾ ਕਰਨ ਲਈ ਹੁਕਮ ਦਿੱਤਾ ਹੈ।



ਇਸ ਖਬਰ ਤੋਂ ਬਾਅਦ ਕੱਲ੍ਹ 1 ਫਰਵਰੀ ਨੂੰ ਪੇਟੀਐੱਮ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ 20 ਫੀਸਦੀ ਤੱਕ ਦੀ ਗਿਰਾਵਟ ਵੇਖਣ ਨੂੰ ਮਿਲੀ।



29 ਫਰਵਰੀ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਦੀਆਂ ਲਗਭਗ ਸਾਰੀਆਂ ਸੇਵਾਵਾਂ ਨੂੰ ਬੰਦ ਕਰਨ ਦੇ ਆਰਬੀਆਈ ਦੇ ਆਦੇਸ਼ ਨਾਲ ਕੰਪਨੀ ਦੇ ਸਾਲਾਨਾ ਸੰਚਾਲਨ ਲਾਭ 'ਤੇ 300-500 ਕਰੋੜ ਰੁਪਏ ਦਾ ਅਸਰ ਪੈਣ ਦੀ ਉਮੀਦ ਹੈ।



ਰਿਜ਼ਰਵ ਬੈਂਕ ਨੇ ਇਹ ਕਦਮ ਪੇਟੀਐਮ ਪੇਮੈਂਟਸ ਬੈਂਕ ਲਿਮਿਟੇਡ (PPBL) ਦੇ ਖਿਲਾਫ ਵਿਆਪਕ ਸਿਸਟਮ ਆਡਿਟ ਰਿਪੋਰਟ ਅਤੇ ਬਾਹਰੀ ਆਡੀਟਰਾਂ ਦੀ ਪਾਲਣਾ ਤਸਦੀਕ ਰਿਪੋਰਟ ਤੋਂ ਬਾਅਦ ਚੁੱਕਿਆ ਹੈ।



ਇਸ ਤੋਂ ਪਹਿਲਾਂ, ਮਾਰਚ 2022 ਵਿੱਚ, ਆਰਬੀਆਈ ਨੇ ਪੀਪੀਬੀਐਲ ਨੂੰ ਤੁਰੰਤ ਪ੍ਰਭਾਵ ਨਾਲ ਨਵੇਂ ਗਾਹਕਾਂ ਨੂੰ ਜੋੜਨ ਤੋਂ ਰੋਕ ਦਿੱਤਾ ਸੀ।