ਆਪਣੇ ਜ਼ਮਾਨੇ ਦੀ ਬਹੁਤ ਹੀ ਖੂਬਸੂਰਤ ਅਦਾਕਾਰਾ ਮੀਨਾ ਕੁਮਾਰੀ ਨੂੰ ਲੋਕ ਮੰਜੂ ਦੇ ਨਾਂ ਨਾਲ ਬੁਲਾਉਂਦੇ ਸਨ। ਮੀਨਾ ਦਾ ਜਨਮ ਅੱਜ ਦੇ ਦਿਨ ਹੀ ਸਾਲ 1933 ਵਿੱਚ ਹੋਇਆ ਸੀ।



ਮੀਨਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ। ਮੀਨਾ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਸ਼ਰਾਬੀ ਹੋ ਗਈ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆ ਦੀ ਕੋਈ ਖਬਰ ਨਹੀਂ ਹੁੰਦੀ ਸੀ।



ਮੀਨਾ ਦੀ ਜ਼ਿੰਦਗੀ ਵਿੱਚ ਸਿਰਫ਼ ਦੁੱਖ-ਦਰਦ ਹੀ ਸੀ, ਉੇਹ ਮਰਦੇ ਦਮ ਤੱਕ ਸੱਚੇ ਪਿਆਰ ਲਈ ਤਰਸਦੀ ਰਹੀ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਉਹ ਜ਼ਿੰਦਗੀ ਵਿੱਚ ਸਿਰਫ਼ ਆਪਣੀਆਂ ਗੱਲਾਂ ਹੀ ਸੁਣਦੀ ਰਹਿੰਦੀ ਸੀ ਅਤੇ ਆਪਣੀ ਹੀ ਦੁਨੀਆ 'ਚ ਗੁੰਮ ਰਹਿੰਦੀ ਸੀ।



ਪਰ ਮੀਨਾ ਹਮੇਸ਼ਾ ਤੋਂ ਸ਼ਰਾਬੀ ਨਹੀਂ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਪਹਿਲਾ ਵਿਆਹ ਮਸ਼ਹੂਰ ਫਿਲਮ ਡਾਇਰੈਕਟਰ ਮਰਹੂਮ ਕਮਾਲ ਅਮਰੋਹੀ ਦੇ ਨਾਲ ਹੋਇਆ ਸੀ।



ਇਸ ਵਿਆਹ ਤੋਂ ਮੀਨਾ ਨੂੰ ਕੁੱਝ ਹਾਸਲ ਨਹੀਂ ਹੋਇਆ। ਉਨ੍ਹਾਂ ਦਾ ਦਿਲ ਟੁੱਟਿਆ ਅਤੇ ਅੰਤ ਨੂੰ ਦੋਵਾਂ ਨੇ ਤਲਾਕ ਲੈ ਲਿਆ।



ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਮੀਨਾ ਦੀ ਜ਼ਿੰਦਗੀ 'ਚ ਅਜਿਹੇ ਸ਼ਖਸ ਦੀ ਐਂਟਰੀ ਹੋਈ ਸੀ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਬਹਾਰ ਲਿਆਂਦੀ ਅਤੇ ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆ ਨਾਲ ਭਰ ਦਿੱਤੀ।



ਉਹ ਸ਼ਖਸ ਕੋਈ ਹੋਰ ਨਹੀਂ, ਬਲਕਿ ਧਰਮਿੰਦਰ ਸੀ। ਮੀਨਾ ਉਦੋਂ ਤੱਕ ਨਸ਼ਾ ਨਹੀਂ ਕਰਦੀ ਸੀ ਜਦੋਂ ਤੱਕ ਉਨ੍ਹਾਂ ਦਾ ਪਿਆਰ ਯਾਨੀ ਧਰਮਿੰਦਰ ਉਨ੍ਹਾਂ ਦੇ ਨਾਲ ਸੀ।



ਧਰਮਿੰਦਰ ਨੇ ਇੱਕ ਵਾਰ ਭਰੀ ਮਹਿਫਲ 'ਚ ਮੀਨਾ ਨੂੰ ਜ਼ੋਰਦਾਰ ਥੱਪੜ ਮਾਰਿਆ ਜੋ ਉਹ ਬਰਦਾਸ਼ਤ ਨਾ ਕਰ ਸਕੀ ਅਤੇ ਧਰਮਿੰਦਰ ਦੇ ਧੋਖੇ ਨੇ ਮੀਨਾ ਨੂੰ ਤੋੜ ਦਿੱਤਾ ਜਿਸ ਕਾਰਨ ਉਹ ਸ਼ਰਾਬੀ ਹੋ ਗਈ।



ਬਾਲੀਵੁੱਡ 'ਚ ਮੀਨਾ ਦੇ ਲੱਖਾਂ ਪ੍ਰਸ਼ੰਸਕ ਸਨ ਪਰ ਧਰਮਿੰਦਰ ਉਨ੍ਹਾਂ ਦੀ ਨਜ਼ਰ 'ਚ ਆ ਗਏ। ਧਰਮਿੰਦਰ ਨਾਲ ਮੀਨਾ ਦਾ ਅਫੇਅਰ ਕਰੀਬ 3 ਸਾਲ ਤੱਕ ਚੱਲਿਆ ਪਰ ਇਸ ਤੋਂ ਬਾਅਦ ਧਰਮਿੰਦਰ ਨੇ ਵੀ ਮੀਨਾ ਦਾ ਸਾਥ ਛੱਡ ਦਿੱਤਾ।



ਮੀਨਾ ਆਪਣਾ ਪਿਆਰ ਗੁਆ ਕੇ ਸ਼ਰਾਬ ਵਿੱਚ ਡੁੱਬ ਗਈ ਅਤੇ ਉਸਦੀ ਜ਼ਿੰਦਗੀ ਵਿੱਚ ਸਿਰਫ਼ ਸ਼ਰਾਬ ਹੀ ਰਹਿ ਗਈ। ਹਮੇਸ਼ਾ ਮੀਨਾ ਆਪਣੇ ਪਰਸ ਵਿਚ ਸ਼ਰਾਬ ਦੀ ਛੋਟੀ ਬੋਤਲ ਰੱਖਣ ਲੱਗ ਪਈ ਅਤੇ ਫਿਰ ਉਨ੍ਹਾਂ ਨੂੰ ਬਲੱਡ ਕੈਂਸਰ ਹੋ ਗਿਆ ਜਿਸ ਕਾਰਨ 31 ਮਾਰਚ 1972 ਨੂੰ 40 ਸਾਲ ਦੀ ਉਮਰ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।