FIFA World Cup 2022: ਫੀਫਾ ਵਿਸ਼ਵ ਕੱਪ 2022 (FIFA WC 2022) ਵਿੱਚ ਲਿਓਨੇਲ ਮੇਸੀ (Lionel Messi) ਨੇ ਬੁੱਧਵਾਰ ਰਾਤ ਨੂੰ ਪੋਲੈਂਡ (Poland) ਖ਼ਿਲਾਫ਼ ਮੈਚ ਵਿੱਚ ਐਂਟਰੀ ਕਰਦੇ ਹੀ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।

ਉਹ ਅਰਜਨਟੀਨਾ ਲਈ ਸਭ ਤੋਂ ਵੱਧ ਵਿਸ਼ਵ ਕੱਪ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ। ਇਹ ਉਸ ਦਾ ਵਿਸ਼ਵ ਕੱਪ ਦਾ 22ਵਾਂ ਮੈਚ ਸੀ।

ਇਸ ਮਾਮਲੇ 'ਚ ਉਨ੍ਹਾਂ ਨੇ ਆਪਣੇ ਦੇਸ਼ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਨੂੰ ਹਰਾਇਆ। ਪੋਲੈਂਡ ਖਿਲਾਫ਼ ਜਿੱਤ ਤੋਂ ਬਾਅਦ ਉਨ੍ਹਾਂ ਨੇ ਮਾਰਾਡੋਨਾ ਨੂੰ ਵੀ ਆਪਣੀ ਖਾਸ ਉਪਲੱਬਧੀ 'ਤੇ ਯਾਦ ਕੀਤਾ।

ਮੇਸੀ ਨੇ ਕਿਹਾ, 'ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੈਂ ਇਹ ਉਪਲਬਧੀ ਆਪਣੇ ਨਾਂ ਕਰ ਲਈ ਹੈ। ਮੈਂ ਲਗਾਤਾਰ ਅਜਿਹੇ ਰਿਕਾਰਡ ਹਾਸਲ ਕਰਨ ਦੀ ਸਮਰੱਥਾ ਰੱਖਦਾ ਹਾਂ, ਇਹ ਅਹਿਸਾਸ ਬਹੁਤ ਉਤਸ਼ਾਹਜਨਕ ਹੈ।

ਮੈਨੂੰ ਲੱਗਦਾ ਹੈ ਕਿ ਅੱਜ ਡਿਏਗੋ ਮਾਰਾਡੋਨਾ ਮੇਰੇ ਲਈ ਬਹੁਤ ਖੁਸ਼ ਹੋਵੇਗਾ ਕਿਉਂਕਿ ਉਹ ਮੈਨੂੰ ਬਹੁਤ ਪਸੰਦ ਕਰਦਾ ਹੈ। ਜਦੋਂ ਵੀ ਮੈਂ ਕੋਈ ਚੰਗਾ ਕੰਮ ਕਰਦਾ ਹਾਂ ਤਾਂ ਉਹ ਬਹੁਤ ਖੁਸ਼ ਹੁੰਦਾ ਹੈ।'

ਪੋਲੈਂਡ 'ਤੇ ਜਿੱਤ ਤੋਂ ਬਾਅਦ ਮੇਸੀ ਨੇ ਕੀ ਕਿਹਾ? : ਰਾਊਂਡ ਆਫ 16 'ਚ ਪਹੁੰਚਣ 'ਤੇ ਮੇਸੀ ਨੇ ਕਿਹਾ, 'ਅਸੀਂ ਜਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ ਤੋਂ ਬਾਅਦ ਸਾਡਾ ਇਕ ਹੀ ਟੀਚਾ ਸੀ ਕਿ ਗਰੁੱਪ ਪੜਾਅ ਨੂੰ ਕਿਵੇਂ ਪਾਰ ਕਰਨਾ ਹੈ। ਅਸੀਂ ਇਹ ਟੀਚਾ ਹਾਸਲ ਕਰ ਲਿਆ ਹੈ।

ਅੱਜ ਪਹਿਲੇ ਗੋਲ ਤੋਂ ਬਾਅਦ ਸਭ ਕੁਝ ਸਾਡੇ ਹੱਕ ਵਿੱਚ ਗਿਆ। ਅਸੀਂ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਜੋ ਕਰਨਾ ਚਾਹੁੰਦੇ ਸੀ, ਉਹ ਕਰ ਲਿਆ, ਪਰ ਕੁਝ ਕਾਰਨਾਂ ਕਰਕੇ ਸ਼ੁਰੂਆਤੀ ਮੈਚ ਵਿੱਚ ਨਹੀਂ ਕਰ ਸਕੇ। ਅੱਜ ਦੇ ਨਤੀਜੇ ਨੇ ਸਾਨੂੰ ਭਰੋਸਾ ਦਿੱਤਾ ਹੈ ਜੋ ਭਵਿੱਖ ਵਿੱਚ ਲਾਭਦਾਇਕ ਹੋਵੇਗਾ।