ਮਿਥੁਨ ਚੱਕਰਵਰਤੀ 80-90 ਦੇ ਦਹਾਕੇ ਵਿੱਚ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਦਾਕਾਰ ਹੁੰਦੇ ਸਨ। ਉਨ੍ਹਾਂ ਦੀ ਹਰ ਫਿਲਮ ਜ਼ਬਰਦਸਤ ਹਿੱਟ ਸਾਬਤ ਹੋਈ ਅਤੇ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਸੀ

ਮਿਥੁਨ ਖਾਸ ਤੌਰ 'ਤੇ ਕੁੜੀਆਂ ਵਿਚ ਬਹੁਤ ਮਸ਼ਹੂਰ ਸਨ, ਹਾਲਾਂਕਿ ਮਿਥੁਨ ਖੁਦ ਉਸ ਦੌਰ ਦੀ ਲੇਡੀ ਸੁਪਰਸਟਾਰ ਸ਼੍ਰੀਦੇਵੀ ਤੋਂ ਦਿਲ ਹਾਰ ਬੈਠੇ ਸੀ

ਦੋਵਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਸੀ ਅਤੇ ਇਸ ਦੌਰਾਨ ਦੋਵੇਂ ਨੇੜੇ ਆ ਗਏ ਸਨ

ਸ਼੍ਰੀਦੇਵੀ ਵੀ ਮਿਥੁਨ ਨੂੰ ਪਿਆਰ ਕਰਨ ਲੱਗੀ। ਕੁਝ ਸਾਲ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।

ਮੀਡੀਆ ਰਿਪੋਰਟਾਂ ਮੁਤਾਬਕ ਮਿਥੁਨ ਸ਼੍ਰੀਦੇਵੀ ਨੂੰ ਇੰਨਾ ਪਸੰਦ ਕਰਦੇ ਸਨ ਕਿ ਵਿਆਹੁਤਾ ਅਤੇ ਦੋ ਬੱਚਿਆਂ ਦੇ ਪਿਤਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਚੋਰੀ ਚੁਪਕੇ ਵਿਆਹ ਕਰ ਲਿਆ

ਹਾਲਾਂਕਿ ਇਹ ਵਿਆਹ ਸਿਰਫ ਤਿੰਨ ਸਾਲ ਹੀ ਚੱਲ ਸਕਿਆ ਕਿਉਂਕਿ ਜਦੋਂ ਮਿਥੁਨ ਦੀ ਪਤਨੀ ਯੋਗਿਤਾ ਬਾਲੀ ਨੂੰ ਇਸ ਵਿਆਹ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ।

ਦਰਅਸਲ ਜਦੋਂ ਯੋਗਿਤਾ ਬਾਲੀ ਨੂੰ ਪਤਾ ਲੱਗਾ ਕਿ ਮਿਥੁਨ ਨੇ ਦੂਜਾ ਵਿਆਹ ਕਰ ਲਿਆ ਹੈ ਤਾਂ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ।

ਨਤੀਜੇ ਵਜੋਂ ਮਿਥੁਨ ਨੂੰ ਸ਼੍ਰੀਦੇਵੀ ਨਾਲ ਆਪਣਾ ਦੂਜਾ ਵਿਆਹ ਤੋੜ ਕੇ ਆਪਣੇ ਪਰਿਵਾਰ ਕੋਲ ਪਰਤਣਾ ਪਿਆ। ਇਸ ਤੋਂ ਬਾਅਦ ਸ਼੍ਰੀਦੇਵੀ ਨੇ 1996 'ਚ ਫਿਲਮਮੇਕਰ ਬੋਨੀ ਕਪੂਰ ਨਾਲ ਵਿਆਹ ਕਰ ਲਿਆ ਸੀ।

ਬੋਨੀ ਕਪੂਰ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਅਤੇ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਵਿਆਹ ਕਰਨ ਲਈ ਆਪਣੀ ਪਤਨੀ ਮੋਨਾ ਸ਼ੌਰੀ ਕਪੂਰ ਨੂੰ ਤਲਾਕ ਦੇ ਦਿੱਤਾ ਸੀ।

ਸ਼੍ਰੀਦੇਵੀ ਨਾਲ ਵਿਆਹ ਕਰਨ ਤੋਂ ਬਾਅਦ, ਉਹ ਦੋ ਬੇਟੀਆਂ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦੇ ਪਿਤਾ ਬਣੇ। ਸ਼੍ਰੀਦੇਵੀ ਦੀ 54 ਸਾਲ ਦੀ ਉਮਰ ਵਿੱਚ ਦੁਬਈ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ।