ਮੋਨਿਕਾ ਬੇਦੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੀ। ਪਰ ਇੱਕ ਗਲਤੀ ਕਾਰਨ ਮੋਨਿਕਾ ਦੀ ਜ਼ਿੰਦਗੀ ਤਬਾਹ ਹੋ ਗਈ। ਇਥੋਂ ਤੱਕ ਕਿ ਉਹ ਸਲਾਖਾਂ ਦੇ ਪਿੱਛੇ ਵੀ ਪਹੁੰਚ ਗਈ ਸੀ।



ਬਿੱਗ ਬੌਸ ਅਤੇ 'ਝਲਕ ਦਿਖਲਾ ਜਾ' ਦੀ ਪ੍ਰਤੀਯੋਗੀ ਮੋਨਿਕਾ ਦਾ ਗੈਂਗਸਟਰ ਅਬੂ ਸਲੇਮ ਨਾਲ ਪ੍ਰੇਮ ਸਬੰਧ ਮੁਸ਼ਕਲ ਸਾਬਤ ਹੋਇਆ।



ਇਸ ਰਿਸ਼ਤੇ ਤੋਂ ਨਾ ਸਿਰਫ਼ ਉਸ ਨੂੰ ਬਦਨਾਮੀ ਹੋਈ, ਸਗੋਂ ਉਸ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ।



ਇਸ ਦੇ ਨਾਲ ਹੀ, ਸਾਲਾਂ ਬਾਅਦ, ਅਭਿਨੇਤਰੀ ਨੇ ਅਬੂ ਸਲੇਮ ਨਾਲ ਆਪਣੇ ਰਿਸ਼ਤੇ ਕਾਰਨ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਬਾਰੇ ਗੱਲ ਕੀਤੀ ਹੈ।



ਸਿਧਾਰਥ ਕੰਨਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੋਨਿਕਾ ਨੇ ਕਿਹਾ ਕਿ ਜਦੋਂ ਲੋਕ ਉਸ ਬਾਰੇ ਗਲਤ ਜਾਂ ਉਲਟਾ ਬੋਲਦੇ ਸੀ ਤਾਂ ਮੈਂ ਹੈਰਾਨ ਪਰੇਸ਼ਾਨ ਹੋ ਜਾਂਦੀ ਸੀ।



ਉਸ ਨੇ ਕਈ ਵਾਰ ਆਪਣੀ ਅਸਲੀਅਤ ਵੀ ਸਾਹਮਣੇ ਰੱਖੀ। ਅਦਾਕਾਰਾ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਉਸ ਦੇ ਅਤੀਤ ਕਾਰਨ ਬਹੁਤ ਪ੍ਰਭਾਵਿਤ ਹੋਈ ਹੈ।ਅਦਾਕਾਰਾ ਨੇ ਖੁਲਾਸਾ ਕੀਤਾ



ਕਿ ਉਸ ਦੇ ਅਬੂ ਸਲੇਮ ਨਾਲ ਸਬੰਧ ਸਨ, ਜਿਸ ਕਾਰਨ ਲੋਕ ਉਸ ਨਾਲ ਕੰਮ ਕਰਨ ਤੋਂ ਬਚਦੇ ਹਨ। ਮੋਨਿਕਾ ਨੇ ਕਿਹਾ ਕਿ ਮੇਰੇ ਅਤੀਤ ਕਾਰਨ ਮੈਨੂੰ ਜ਼ਿੰਦਗੀ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।



ਮੋਨਿਕਾ ਨੇ ਕਿਹਾ ਕਿ ਮੇਰੇ ਨਾਲ ਕੰਮ ਕਰਨ ਵਾਲੇ ਜਾਣਦੇ ਹਨ ਕਿ ਮੈਂ ਬਹੁਤ ਪ੍ਰੋਫੈਸ਼ਨਲ ਹਾਂ, ਪਰ ਨਵੇਂ ਲੋਕ ਮੇਰੇ ਨਾਲ ਕੰਮ ਕਰਨ ਤੋਂ ਝਿਜਕਦੇ ਹਨ।



ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਕਿਵੇਂ ਦੂਰ ਕਰਨਾ ਹੈ।



ਮੋਨਿਕਾ ਨੇ ਕਿਹਾ ਕਿ ਪਿਛਲੇ ਰਿਲੇਸ਼ਨਸ਼ਿਪ ਕਾਰਨ ਉਨ੍ਹਾਂ ਦੀ ਡੇਟਿੰਗ ਲਾਈਫ 'ਤੇ ਵੀ ਡੂੰਘਾ ਅਸਰ ਪਿਆ ਹੈ। ਅਦਾਕਾਰਾ ਨੇ ਕਿਹਾ ਕਿ ਛੋਟੀ ਉਮਰ ਦੇ ਲੋਕ ਵੀ ਉਨ੍ਹਾਂ ਨਾਲ ਸੰਪਰਕ ਕਰਦੇ ਹਨ