ਮੌਨੀ ਰਾਏ ਦੀ ਖੂਬਸੂਰਤੀ ਕਿਸੇ ਤੋਂ ਲੁਕੀ ਨਹੀਂ ਹੈ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਇੱਕ ਵਾਰ ਫਿਰ ਤੋਂ ਉਸ ਦਾ ਰਵਾਇਤੀ ਲੁੱਕ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ

ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਨੇ ਚਿੱਟੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ

ਮੌਨੀ ਨੇ ਮਾਂਗ ਟਿੱਕਾ ਤੇ ਗਲੇ 'ਚ ਇੱਕ ਭਾਰੀ ਹਾਰ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ

ਮੌਨੀ ਰਾਏ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਪਤੀ ਸੂਰਜ ਨਾਂਬਿਆਰ ਨੇ ਕਲਿੱਕ ਕੀਤੀਆਂ ਹਨ

ਇਸ ਲਈ ਮੌਨੀ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ- ਫੋਟੋਜ਼ ਬਾਏ ਪਤੀ ਦੇਵ

ਗਾਰਡਨ 'ਚ ਲਈਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਹੈ

ਮੌਨੀ ਨੇ ਟੀਵੀ ਦੀ ਦੁਨੀਆ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ

ਅੱਜ ਉਸ ਨੇ ਆਪਣੀ ਮਿਹਨਤ ਤੇ ਦਿੱਖ ਦੇ ਦਮ 'ਤੇ ਬਾਲੀਵੁੱਡ ਦਾ ਸਫਰ ਤੈਅ ਕੀਤਾ ਹੈ

ਮੌਨੀ ਰਾਏ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ