ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਅੱਜ ਯਾਨਿ 26 ਅਗਸਤ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਨੀਰੂ ਬਾਜਵਾ ਦਾ ਜਨਮ 26 ਅਗਸਤ 1980 ਨੂੰ ਕੈਨੇਡਾ `ਚ ਹੋਇਆ ਸੀ।

ਨੀਰੂ ਬਾਜਵਾ ਵੀ ਉਨ੍ਹਾਂ ਅਭਿਨੇਤਰੀਆਂ `ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ `ਚ ਕਦਮ ਰੱਖਿਆ।

ਨੀਰੀ ਬਾਜਵਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫ਼ਿਲਮ `ਮੈਂ ਸੋਲ੍ਹਾਂ ਬਰਸ ਕੀ` ਤੋਂ ਕੀਤੀ ਸੀ।

ਨੀਰੂ ਨੂੰ ਬਾਲੀਵੁੱਡ `ਚ ਜ਼ਿਆਦਾ ਸਫ਼ਲਤਾ ਨਹੀਂ ਮਿਲੀ, ਇਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਇੰਡਸਟਰੀ ਵੱਲ ਰੁਖ ਕੀਤਾ।

ਉਹ ਇੱਕ ਸਫ਼ਲ ਅਦਾਕਾਰ ਦੇ ਰੂਪ `ਚ ਟੀਵੀ ਇੰਡਸਟਰੀ ਤੇ ਛਾ ਗਈ।

ਇਸ ਦੌਰਾਨ ਉਨ੍ਹਾਂ ਦਾ ਪ੍ਰਸਿੱਧ ਟੀਵੀ ਅਦਾਕਾਰ ਅਮਿਤ ਸਾਧ ਨਾਲ ਲਵ ਅਫ਼ੇਅਰ ਵੀ ਰਿਹਾ ਸੀ।

ਇਹ ਰਿਸ਼ਤਾ ਤਕਰੀਬਨ 8 ਸਾਲ ਤੱਕ ਚੱਲਿਆ, ਕਿਹਾ ਜਾਂਦਾ ਹੈ ਕਿ ਦੋਵੇਂ ਵਿਆਹ ਦੇ ਬੰਧਨ `ਚ ਬੱਝਣ ਵਾਲੇ ਸੀ

ਪਰ ਨੀਰੂ ਦੇ ਪਰਿਵਾਰ ਵੱਲੋਂ ਇਸ ਰਿਸ਼ਤੇ ਲਈ ਹਾਮੀ ਨਹੀਂ ਭਰੀ ਗਈ ਤਾਂ ਕੁੱਝ ਸਮੇਂ ਬਾਅਦ ਉਨ੍ਹਾਂ ਨੇ ਅਮਿਤ ਨੂੰ ਠੁਕਰਾ ਦਿੱਤਾ।

ਇਸ ਤੋਂ ਬਾਅਦ ਅਦਾਕਾਰਾ ਨੇ ਪਾਲੀਵੁੱਡ ਦਾ ਰੁਖ ਕੀਤਾ।

ਸਾਲ 2015 `ਚ ਬਾਜਵਾ ਨੇ ਹੈਰੀ ਜਵੰਧਾ ਨਾਲ ਵਿਆਹ ਕਰ ਲਿਆ। ਉਨ੍ਹਾਂ ਦੀਆਂ 3 ਬੇਟੀਆਂ ਹਨ।