ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੱਜ ਯਾਨਿ 9 ਫਰਵਰੀ ਨੂੰ ਨੀਰੂ ਆਪਣੇ ਪਤੀ ਹੈਰੀ ਜਵੰਧਾ ਨਾਲ ਵਿਆਹ ਦੀ 8ਵੀਂ ਵਰ੍ਹੇਗੰਢ ਮਨਾ ਰਹੀ ਹੈ।



ਇਸ ਮੌਕੇ ਅਦਾਕਾਰਾ ਨੇ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਮੈਂਟ ਕਰਕੇ ਇਸ ਜੋੜੇ ਨੂੰ ਵਧਾਈ ਦੇ ਰਹੇ ਹਨ।



ਤਸਵੀਰਾਂ ਸ਼ੇਅਰ ਕਰਦਿਆਂ ਨੀਰੂ ਨੇ ਕੈਪਸ਼ਨ 'ਚ ਲਿੱਖਿਆ, 'ਹੈੱਪੀ ਐਨੀਵਰਸਰ ਮਾਈ ਰਾਇਲ ਹੌਟਨੈੱਸ'।



ਕਾਬਿਲੇਗ਼ੌਰ ਹੈ ਕਿ ਹੈਰੀ ਤੋਂ ਪਹਿਲਾਂ ਨੀਰੂ ਟੀਵੀ ਕਲਾਕਾਰ ਅਮਿਤ ਸਾਧ ਨੂੰ ਪਿਆਰ ਕਰਦੀ ਸੀ।



ਦੋਵਾਂ ਦਾ ਰਿਸ਼ਤਾ 6-7 ਸਾਲ ਚੱਲਿਆ, ਪਰ ਬਾਅਦ ਵਿੱਚ ਦੋਵਾਂ ਦਾ ਬਰੇਕਅੱਪ ਹੋ ਗਿਆ।



ਇਸ ਤੋਂ ਬਾਅਦ ਨੀਰੂ ਦੀ ਜ਼ਿੰਦਗੀ 'ਚ ਹੈਰੀ ਜਵੰਧਾ ਦੀ ਐਂਟਰੀ ਹੋਈ।



ਨੀਰੂ ਨੇ ਹਾਲ ਹੀ 'ਚ ਕਪਿਲ ਸ਼ਰਮਾ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ 'ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਜ਼ਿੰਦਗੀ 'ਚ ਕਦੇ ਦੁਬਾਰਾ ਪਿਆਰ ਹੋਵੇਗਾ



ਪਰ ਹੈਰੀ ਨੂੰ ਮਿਲ ਕੇ ਉਨ੍ਹਾਂ ਦੀ ਸੋਚ ਬਦਲ ਗਈ।' ਨੀਰੂ ਬਾਜਵਾ ਦਾ ਵਿਆਹ ਹੈਰੀ ਨਾਲ 2015 ਚ ਹੋਇਆ ਸੀ।



ਸਾਲ 2017 'ਚ ਨੀਰੂ ਦੇ ਘਰ ਬੇਟੀ ਅਨਾਇਰਾ ਨੇ ਜਨਮ ਲਿਆ। ਇਸ ਤੋਂ ਬਾਅਦ 2020 'ਚ ਲੌਕਡਾਊਨ ਦੌਰਾਨ ਨੀਰੂ ਘਰ ਜੁੜਵਾਂ ਧੀਆਂ ਨੇ ਜਨਮ ਲਿਆ।