ਨੀਰੂ ਬਾਜਵਾ ਆਪਣੀ ਨਵੀਂ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ 'ਚ ਆ ਗਈ ਹੈ। ਨੀਰੂ ਨੇ ਆਪਣੀਆਂ ਬਿਲਕੁਲ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਖੂਬਸੂਰਤ ਤੇ ਗਲੈਮਰਸ ਲੱਗ ਰਹੀ ਹੈ। ਇਸ ਪੋਸਟ 'ਚ ਉਹ ਕਿਸੇ ਪਰਫਿਊਮ ਦੇ ਬਰਾਂਡ ਨੂੰ ਐਂਡੋਰਸ ਕਰ ਰਹੀ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਦੇ ਕਾਇਲ ਹੋ ਗਏ ਹਨ। ਤਸਵੀਰਾਂ 'ਚ ਨੀਰੂ ਸੀ ਗਰੀਨ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਆਪਣੀ ਲੱੁਕ ਨੂੰ ਨੀਰੂ ਨੇ ਹੈਵੀ ਜਿਊਲਰੀ ਤੇ ਲਾਈਟ ਮੇਕਅੱਪ ਨਾਲ ਪੂਰਾ ਕੀਤਾ ਹੈ। ਉਹ ਨੀਰੂ ਦੀ ਇਸ ਪੋਸਟ 'ਤੇ ਕਮੈਂਟ ਕਰ ਖੂਬ ਤਾਰੀਫ ਕਰ ਰਹੇ ਹਨ। ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਤਕਰੀਬਨ ਡੇਢ ਦਹਾਕੇ ਤੋਂ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਇਸ ਸਾਲ ਨੀਰੂ ਦੀਆਂ ਦੋ ਫਿਲਮਾਂ 'ਕਲੀ ਜੋਟਾ' ਤੇ 'ਬੂਹੇ ਬਾਰੀਆਂ' ਰਿਲੀਜ਼ ਹੋਈਆਂ ਸੀ। ਇਹ ਦੋਵੇਂ ਹੀ ਫਿਲਮਾਂ ਨੂੰ ਜਨਤਾ ਦਾ ਭਰਪੂਰ ਪਿਆਰ ਮਿਿਲਿਆ ਸੀ। ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਨੀਰੂ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 5 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਨੀਰੂ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸ਼ਾਇਰ' 'ਚ ਬਿਜ਼ੀ ਹੈ। ਇਸ ਫਿਲਮ 'ਚ ਉਹ ਦੁਬਾਰਾ ਸਤਿੰਦਰ ਸਰਤਾਜ ਦੇ ਨਾਲ ਸਕ੍ਰੀਨ ਸ਼ੇਅਰ ਕਰੇਗੀ। ਦੱਸ ਦਈਏ ਕਿ ਇਹ ਫਿਲਮ 3 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।