ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੀ ਇਹ ਜੋੜੀ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਰਹੀ ਹੈ।



ਅਦਾਕਾਰ ਰਿਸ਼ੀ ਕਪੂਰ ਭਾਵੇਂ ਦੁਨੀਆ 'ਚ ਨਹੀਂ ਹੈ ਪਰ ਉਨ੍ਹਾਂ ਦੀ ਲਵ ਸਟੋਰੀ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦੋਵਾਂ ਦੇ ਵਿਆਹ ਦਾ ਕਿੱਸਾ ਦੱਸ ਰਹੇ ਹਾਂ।



70-80 ਦੇ ਦਹਾਕੇ 'ਚ ਨੀਤੂ ਕਪੂਰ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੀ ਮਾਸੂਮੀਅਤ ਨਾਲ ਵੀ ਲੋਕਾਂ ਦਾ ਦਿਲ ਜਿੱਤ ਲੈਂਦੀ ਸੀ।



ਇਹੀ ਕਾਰਨ ਹੈ ਕਿ ਰਿਸ਼ੀ ਕਪੂਰ ਵੀ ਅਭਿਨੇਤਰੀ 'ਤੇ ਆਪਣਾ ਦਿਲ ਹਾਰ ਬੈਠੇ ਸਨ। ਦੋਵਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਸੀ।



ਜਿਸ ਤੋਂ ਬਾਅਦ ਦੋਹਾਂ ਨੂੰ ਇੱਕ-ਦੂਜੇ ਦੀ ਇੰਨੀ ਆਦਤ ਪੈ ਗਈ ਕਿ ਉਨ੍ਹਾਂ ਨੇ ਵਿਆਹ ਕਰਵਾ ਲਿਆ।



ਦੋਵਾਂ ਦਾ ਵਿਆਹ ਸਾਲ 1980 'ਚ ਹੋਇਆ ਸੀ। ਜਿਸ ਬਾਰੇ ਨੀਤੂ ਕਪੂਰ ਨੇ ਇੱਕ ਇੰਟਰਵਿਊ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ।



ਨੀਤੂ ਕਪੂਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਵਿਆਹ 'ਚ ਕਾਫੀ ਲੋਕ ਆਏ ਸਨ ਅਤੇ ਉਸ ਭੀੜ ਨੂੰ ਦੇਖ ਕੇ ਉਹ ਡਰ ਗਈ ਸੀ।



ਇਸ ਦੇ ਨਾਲ ਹੀ ਦੋਹਾਂ ਨੇ ਆਪਣੀ ਘਬਰਾਹਟ ਦੂਰ ਕਰਨ ਲਈ ਬ੍ਰਾਂਡੀ ਪੀਤੀ। ਜਿਸ ਤੋਂ ਬਾਅਦ ਦੋਵਾਂ ਨੇ ਸ਼ਰਾਬੀ ਹਾਲਤ ਵਿੱਚ ਹੀ ਸੱਤ ਫੇਰੇ ਲਏ ਸੀ।



ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ 'ਚ ਕਰੀਬ 5 ਹਜ਼ਾਰ ਲੋਕ ਪਹੁੰਚੇ ਸਨ। ਜਿਸ ਵਿੱਚ ਕੁਝ ਜੇਬਕਤਰੇ ਵੀ ਸਨ।

ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਜੇਬਕਤਰਿਆਂ ਨੇ ਤੋਹਫੇ ਵੀ ਦਿੱਤਾ ਸੀ ਜੋ ਕਿ ਪੱਥਰਾਂ ਅਤੇ ਚੱਪਲਾਂ ਨਾਲ ਭਰੇ ਹੋਏ ਸਨ।