Rakul Preet- Jackky Bhagnani: ਸਾਲ 2024 ਦੀ ਸ਼ੁਰੂਆਤ ਦੇ ਨਾਲ ਹੀ ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ।



ਇਸ ਵਿਚਾਲੇ ਖਬਰਾਂ ਹਨ ਕਿ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਵੀ ਆਪਣੇ ਬੁਆਏਫਰੈਂਡ ਜੈਕੀ ਭਗਨਾਨੀ ਨਾਲ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਇਹ ਜੋੜਾ ਪਿਛਲੇ ਕੁਝ ਸਮੇਂ ਤੋਂ ਡੇਟ ਕਰ ਰਿਹਾ ਹੈ।



ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਕੁਲ ਅਤੇ ਜੈਕੀ ਇਸ ਸਾਲ ਵਿਆਹ ਕਰ ਲੈਣਗੇ। ਹੁਣ, ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋੜਾ ਆਪਣੇ ਵਿਆਹ ਵਿੱਚ ਨੋ-ਫੋਨ ਨੀਤੀ ਦੀ ਚੋਣ ਕਰੇਗਾ।



ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਅਕਸਰ ਇੱਕ ਦੂਜੇ ਨਾਲ ਸਪਾਟ ਹੁੰਦੇ ਹਨ। ਇਹ ਜੋੜਾ ਇਕ-ਦੂਜੇ ਲਈ ਰੋਮਾਂਟਿਕ ਪੋਸਟ ਵੀ ਕਰਦਾ ਰਿਹਾ ਹੈ।



ਫਿਲਹਾਲ, ਅਫਵਾਹਾਂ ਹਨ ਕਿ ਰਕੁਲ ਅਤੇ ਜੈਕੀ ਦਾ ਗੋਆ ਵਿੱਚ 22 ਫਰਵਰੀ 2024 ਨੂੰ ਡੈਸਟੀਨੇਸ਼ਨ ਵੈਡਿੰਗ ਹੋ ਸਕਦਾ ਹੈ।



ਜਦੋਂ ਕਿ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਰਕੁਲ ਅਤੇ ਜੈਕੀ ਇੱਕ ਬਹੁਤ ਹੀ ਇੰਟੀਮੇਟ ਵੈਡਿੰਗ ਫੰਕਸ਼ਨ ਦੀ ਮੇਜ਼ਬਾਨੀ ਕਰਨਗੇ ਜਿਸ ਵਿੱਚ ਸਿਰਫ ਕਰੀਬੀ ਲੋਕ ਹੀ ਮੌਜੂਦ ਹੋਣਗੇ।



ਇਸ ਤੋਂ ਇਲਾਵਾ, ਆਪਣੀ ਗੋਪਨੀਯਤਾ ਲਈ, ਜੋੜਾ ਆਪਣੇ ਵਿਆਹ ਸਮਾਗਮ ਦੌਰਾਨ ਮੋਬਾਈਲ ਫੋਨ ਦੀ ਵਰਤੋਂ 'ਤੇ ਵੀ ਪਾਬੰਦੀ ਲਗਾ ਸਕਦਾ ਹੈ।



ਰਿਪੋਰਟ ਦੇ ਅਨੁਸਾਰ, ਇੱਕ ਨਜ਼ਦੀਕੀ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ, ਉਹ ਬਹੁਤ ਨਿੱਜੀ ਲੋਕ ਹਨ, ਜਿਸ ਕਾਰਨ ਉਹ ਆਪਣੀ ਨਿੱਜਤਾ ਦੀ ਰੱਖਿਆ ਕਰਨ ਦੇ ਤਰੀਕਿਆਂ ਬਾਰੇ ਸੋਚ ਰਹੇ ਹਨ।



ਉਦਾਹਰਨ ਲਈ, ਉਹ ਮਹਿਮਾਨਾਂ ਲਈ ਨੋ ਫ਼ੋਨ ਨੀਤੀ ਅਪਣਾਉਣ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ ਦੇ ਅਨੁਸਾਰ, ਸਰੋਤ ਤੋਂ ਹੋਰ ਜਾਣਕਾਰੀ ਮਿਲੀ ਹੈ ਕਿ, “ਰਕੁਲ ਅਤੇ ਜੈਕੀ ਵੱਲੋਂ ਆਪਣੇ ਵਿਆਹ ਨੂੰ ਕਾਫੀ ਇੰਟੀਮੈਟ ਰੱਖਣ ਦਾ ਇਰਾਦਾ ਹੈ,



ਪਰ ਪਰਿਵਾਰ ਅਤੇ ਦੋਸਤਾਂ ਨਾਲ ਯਾਦਾਂ ਬਣਾਉਣ ਤੋਂ ਨਹੀਂ ਖੁੰਝਦੇ ਹਨ। ਕਿਉਂਕਿ ਰਕੁਲ ਨੇ ਸਾਊਥ ਫਿਲਮ ਇੰਡਸਟਰੀ 'ਚ ਵੀ ਕੰਮ ਕੀਤਾ ਹੈ, ਇਸ ਲਈ ਦੋਹਾਂ ਇੰਡਸਟਰੀਜ਼ ਦੇ ਕਰੀਬੀ ਦੋਸਤ ਪਰਿਵਾਰਕ ਮੈਂਬਰਾਂ ਦੇ ਨਾਲ ਰਕੁਲ ਅਤੇ ਜੈਕੀ ਦੇ ਵਿਆਹ 'ਚ ਸ਼ਾਮਲ ਹੋਣਗੇ।