ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ (Telecom company Reliance Jio_ ਦਾ ਦਾਇਰਾ ਆਉਣ ਵਾਲੇ ਸਮੇਂ 'ਚ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਵੀ ਫੈਲ ਸਕਦਾ ਹੈ।



ਜੇ ਸਭ ਕੁਝ ਠੀਕ ਰਿਹਾ ਤਾਂ ਮੁਕੇਸ਼ ਅੰਬਾਨੀ (Mukesh Ambani) ਦੀ ਕੰਪਨੀ ਦੀਆਂ ਟੈਲੀਕਾਮ ਸੇਵਾਵਾਂ (telecom services) ਗੁਆਂਢੀ ਦੇਸ਼ ਸ਼੍ਰੀਲੰਕਾ 'ਚ ਵੀ ਸ਼ੁਰੂ ਹੋ ਸਕਦੀਆਂ ਹਨ।



ਹਾਲੀਆ ਘਟਨਾਕ੍ਰਮ ਦੱਸਦਾ ਹੈ ਕਿ ਮੁਕੇਸ਼ ਅੰਬਾਨੀ ਸ਼੍ਰੀਲੰਕਾ (Mukesh Ambani Sri Lanka) ਦੀ ਸਰਕਾਰੀ Telecom company Sri Lanka Telecom PLC ਵਿੱਚ ਹਿੱਸੇਦਾਰੀ ਖਰੀਦਣ ਵਿੱਚ ਦਿਲਚਸਪੀ ਦਿਖਾ ਰਿਹਾ ਹੈ।



ਇਸ ਦੇ ਲਈ ਅੰਬਾਨੀ ਦੀ ਕੰਪਨੀ ਜੀਓ ਪਲੇਟਫਾਰਮਸ ਲਿਮਟਿਡ ਨੇ ਦਿਲਚਸਪੀ ਦਿਖਾਈ ਹੈ ਅਤੇ ਇਸਦੀ ਅਧਿਕਾਰਤ ਪੁਸ਼ਟੀ ਵੀ ਕੀਤੀ ਗਈ ਹੈ।



ਸ਼੍ਰੀਲੰਕਾ ਸਰਕਾਰ ਨੇ ਪਿਛਲੇ ਹਫਤੇ ਉੱਥੇ ਦੀ ਸਰਕਾਰੀ ਟੈਲੀਕਾਮ ਕੰਪਨੀ ਦੇ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਸੀ।



ਇਹ ਦੱਸਿਆ ਗਿਆ ਸੀ ਕਿ ਸ਼੍ਰੀਲੰਕਾ ਦੀ ਸਰਕਾਰੀ ਟੈਲੀਕਾਮ ਕੰਪਨੀ ਵਿੱਚ ਹਿੱਸੇਦਾਰੀ ਖਰੀਦਣ ਵਿੱਚ ਕੌਣ ਦਿਲਚਸਪੀ ਰੱਖਦੇ ਹਨ।



ਸ਼੍ਰੀਲੰਕਾ ਇਨ੍ਹੀਂ ਦਿਨੀਂ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸ਼੍ਰੀਲੰਕਾ ਦਾ ਆਰਥਿਕ ਸੰਕਟ ਇੱਕ ਜਾਂ ਦੋ ਸਾਲ ਪਹਿਲਾਂ ਗੰਭੀਰ ਪੜਾਅ 'ਤੇ ਪਹੁੰਚ ਗਿਆ ਸੀ।



ਦੀਵਾਲੀਏਪਣ ਦੀ ਕਗਾਰ 'ਤੇ ਖੜ੍ਹੇ ਇਸ ਦੇਸ਼ ਨੂੰ ਉਸ ਸਮੇਂ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਬਹੁਤ ਲੋੜੀਂਦੀ ਮਦਦ ਮਿਲੀ ਸੀ।



IMF ਨੇ ਮਦਦ ਦੇ ਬਦਲੇ ਕੁਝ ਸ਼ਰਤਾਂ ਰੱਖੀਆਂ ਸਨ, ਜਿਸ ਵਿੱਚ ਗੈਰ-ਕੋਰ ਕਾਰੋਬਾਰਾਂ ਦਾ ਨਿੱਜੀਕਰਨ ਵੀ ਸ਼ਾਮਲ ਸੀ। ਇਸ ਤਹਿਤ ਸ੍ਰੀਲੰਕਾ ਦੀ ਸਰਕਾਰੀ ਟੈਲੀਕਾਮ ਕੰਪਨੀ ਦਾ ਵੀ ਨਿੱਜੀਕਰਨ ਕੀਤਾ ਜਾ ਰਿਹਾ ਹੈ।