ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। 47 ਸਾਲ ਦੀ ਉਮਰ 'ਚ ਵੀ ਇਸ ਅਦਾਕਾਰਾ ਨੇ ਖੁਦ ਨੂੰ ਇੰਨਾ ਫਿੱਟ ਰੱਖਿਆ ਹੈ ਕਿ ਦੇਖਣ ਵਾਲਿਆਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੁੰਦਾ ਹੈ। ਅਮੀਸ਼ਾ ਨੇ ਕਹੋ ਨਾ ਪਿਆਰ ਹੈ, ਹਮਰਾਜ਼, ਗਦਰ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਜੋ ਅੱਜ ਵੀ ਲੋਕਾਂ ਦੇ ਮਨਾਂ 'ਚ ਜ਼ਿੰਦਾ ਹਨ। ਹਾਲਾਂਕਿ ਅਮੀਸ਼ਾ ਹੁਣ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦੀ ਹੈ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਮੀਸ਼ਾ 47 ਸਾਲ ਦੀ ਉਮਰ 'ਚ ਵੀ ਕੁਆਰੀ ਹੈ। ਅਦਾਕਾਰਾ ਨੇ ਕਈ ਲੋਕਾਂ ਨੂੰ ਡੇਟ ਕੀਤਾ ਪਰ ਕੋਈ ਵੀ ਰਿਸ਼ਤਾ ਵਿਆਹ ਤੱਕ ਨਹੀਂ ਪਹੁੰਚ ਸਕਿਆ। ਅਭਿਨੇਤਰੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਅਮੀਸ਼ਾ ਨੇ ਪ੍ਰੀਤੀ ਜ਼ਿੰਟਾ ਦੇ ਸਾਬਕਾ ਬੁਆਏਫ੍ਰੈਂਡ ਬਿਜ਼ਨੈੱਸਮੈਨ ਨੇਸ ਵਾਡੀਆ ਨੂੰ ਡੇਟ ਕੀਤਾ ਹੈ। ਨੇਸ ਨਾਲ ਬ੍ਰੇਕਅੱਪ ਤੋਂ ਬਾਅਦ ਅਮੀਸ਼ਾ ਪਟੇਲ ਦਾ ਸੁਸ਼ਮਿਤਾ ਸੇਨ ਦੇ ਸਾਬਕਾ ਬੁਆਏਫ੍ਰੈਂਡ ਅਤੇ ਮਸ਼ਹੂਰ ਨਿਰਦੇਸ਼ਕ ਵਿਕਰਮ ਭੱਟ ਨਾਲ ਅਫੇਅਰ ਸੀ। ਵਿਕਰਮ ਭੱਟ ਅਤੇ ਅਮੀਸ਼ਾ ਪਟੇਲ ਦਾ ਅਫੇਅਰ ਕਰੀਬ 5 ਸਾਲ ਤੱਕ ਚੱਲਿਆ। ਅਭਿਨੇਤਰੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਸੀ ਪਰ ਵਿਕਰਮ ਦੇ ਪਹਿਲਾਂ ਤੋਂ ਹੀ ਵਿਆਹੁਤਾ ਹੋਣ ਕਾਰਨ ਅਭਿਨੇਤਰੀ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਦੇ ਖਿਲਾਫ ਸਨ। ਇਸ ਗੱਲ ਦਾ ਜ਼ਿਕਰ ਖੁਦ ਅਮੀਸ਼ਾ ਨੇ ਕੀਤਾ ਹੈ। ਵਿਕਰਮ ਨਾਲ ਬ੍ਰੇਕਅੱਪ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਅਮੀਸ਼ਾ ਪਟੇਲ ਲੰਡਨ ਦੇ ਇਕ ਬਿਜ਼ਨੈੱਸਮੈਨ ਕਨਵ ਪੁਰੀ ਨਾਲ ਰਿਸ਼ਤੇ 'ਚ ਹੈ, ਇਹ ਰਿਸ਼ਤਾ 2 ਸਾਲ ਤੱਕ ਚੱਲਿਆ ਅਤੇ ਫਿਰ ਬ੍ਰੇਕਅੱਪ ਹੋ ਗਿਆ। ਕੁਝ ਸਮਾਂ ਪਹਿਲਾਂ ਅਮੀਸ਼ਾ ਦਾ ਨਾਂ ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਨਾਲ ਵੀ ਜੁੜਿਆ ਸੀ, ਹਾਲਾਂਕਿ ਅਦਾਕਾਰਾ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਅਦਾਕਾਰਾ ਨੇ ਕਿਹਾ ਕਿ ਇਮਰਾਨ ਉਸ ਦਾ ਦੋਸਤ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮੀਸ਼ਾ ਜਲਦ ਹੀ 'ਗਦਰ' ਦੇ ਦੂਜੇ ਭਾਗ ‘ਗਦਰ-2’ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਵੀ ਉਨ੍ਹਾਂ ਨਾਲ ਸੰਨੀ ਦਿਓਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।