2000 Rupees Note: ਰਿਜ਼ਰਵ ਬੈਂਕ ਨੇ 19 ਮਈ ਨੂੰ ਇਹ ਐਲਾਨ ਕਰ ਦਿੱਤਾ ਸੀ ਕਿ ਹੁਣ 2000 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕਰ ਦਿੱਤਾ ਜਾਵੇਗਾ।



2000 Rupees Note Exchange: ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਨਾਗਰਿਕਾਂ ਨੂੰ 30 ਸਤੰਬਰ 2023 ਤੱਕ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਲਈ ਕਿਹਾ ਹੈ। ਅਜਿਹੇ 'ਚ ਇਨ੍ਹਾਂ ਨੋਟਾਂ ਨੂੰ ਜਮ੍ਹਾ ਕਰਵਾਉਣ ਦੀ ਸਮਾਂ ਸੀਮਾ ਨੇੜੇ ਆ ਰਹੀ ਹੈ।



ਅਜਿਹੇ 'ਚ ਜੇ ਤੁਸੀਂ ਇਹ ਕੰਮ ਪੂਰਾ ਨਹੀਂ ਕੀਤਾ ਹੈ ਤਾਂ ਜਲਦੀ ਤੋਂ ਜਲਦੀ ਕਰ ਲਓ। ਤੁਹਾਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਜੇ ਤੁਹਾਡੇ ਕੋਲ ਵੀ 2000 ਰੁਪਏ ਦੇ ਨੋਟ ਹਨ ਤਾਂ ਤੁਸੀਂ ਇਸ ਨੂੰ ਡਾਕਖਾਨੇ ਜਾਂ ਕਿਸੇ ਬੈਂਕ ਵਿੱਚ ਜਾ ਕੇ ਬਦਲ ਸਕਦੇ ਹੋ।



ਰਿਜ਼ਰਵ ਬੈਂਕ ਨੇ ਇਕ ਵਾਰ 'ਚ ਸਿਰਫ 20,000 ਰੁਪਏ ਯਾਨੀ ਇਕ ਵਾਰ 'ਚ 10 ਨੋਟ ਬਦਲਣ ਦੀ ਇਜਾਜ਼ਤ ਦਿੱਤੀ ਹੈ।



ਜੇ ਤੁਸੀਂ ਪੋਸਟ ਆਫਿਸ ਜਾਂ ਬੈਂਕ ਜਾ ਕੇ ਪੁਰਾਣੇ ਨੋਟ ਬਦਲਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉੱਥੇ ਇੱਕ ਫਾਰਮ ਭਰਨਾ ਹੋਵੇਗਾ।



ਇਸ ਦੇ ਨਾਲ, ਤੁਸੀਂ ਬੈਂਕ ਦੀ ਜ਼ਰੂਰੀ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਕੇ 2000 ਰੁਪਏ ਦਾ ਨੋਟ ਵਾਪਸ ਕਰ ਸਕਦੇ ਹੋ।