Parineeti Chopra-Raghav Chadha Wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ।



ਜੋੜੇ ਨੇ 13 ਮਈ ਨੂੰ ਨਵੀਂ ਦਿੱਲੀ ਵਿੱਚ ਇੱਕ-ਦੂਜੇ ਨਾਲ ਮੰਗਣੀ ਕੀਤੀ ਸੀ। ਇਹ ਜੋੜਾ ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ।



ਹੁਣ ਹਾਲ ਹੀ 'ਚ ਵਿਆਹ ਤੋਂ ਪਹਿਲਾਂ ਪਰਿਣੀਤੀ ਚੋਪੜਾ ਨੇ ਆਪਣੀ ਲਵ ਸਟੋਰੀ ਬਾਰੇ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਇਹ ਉਸ ਦੇ ਮਾਤਾ-ਪਿਤਾ ਪਵਨ ਚੋਪੜਾ ਅਤੇ ਰੀਨਾ ਚੋਪੜਾ ਤੋਂ ਪ੍ਰੇਰਿਤ ਹੈ।



ਬ੍ਰਾਈਡਲ ਏਸ਼ੀਆ ਮੈਗਜ਼ੀਨ ਨਾਲ ਗੱਲਬਾਤ 'ਚ ਪਰਿਣੀਤੀ ਨੇ ਦੱਸਿਆ ਕਿ ਉਹ ਸਿਰਫ ਆਪਣੇ ਮਾਤਾ-ਪਿਤਾ ਵਿਚਾਲੇ ਪਿਆਰ ਨੂੰ ਜਾਣਦੀ ਅਤੇ ਸਮਝਦੀ ਹੈ।



ਉਸਨੇ ਅੱਗੇ ਕਿਹਾ, ਮੇਰੇ ਲਈ, ਪਿਆਰ ਦਾ ਮਤਲਬ ਹੈ ਵਫ਼ਾਦਾਰੀ, ਔਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਣਾ ਅਤੇ ਸਭ ਤੋਂ ਮਹੱਤਵਪੂਰਨ, ਆਪਣੇ ਆਪ ਬਣੇ ਰਹਿਣ ਦੀ ਪੂਰੀ ਆਜ਼ਾਦੀ ਹੈ।



ਮੇਰੇ ਲਈ ਸੱਚੀਆਂ ਭਾਵਨਾਵਾਂ ਮਾਇਨੇ ਰੱਖਦੀਆਂ ਹਨ, ਬੇਫਾਲਤੂ ਦੇ ਸੰਕੇਤ ਨਹੀਂ। ਮੈਂ ਹਮੇਸ਼ਾ ਕਿਸੇ ਅਜਿਹੇ ਵਿਅਕਤੀ ਨੂੰ ਚਾਹੁੰਦੀ ਸੀ ਜੋ ਮੇਰੇ ਨਾਲ ਸੱਚਾ ਹੋਵੇ।



ਜਿੱਥੋਂ ਤੱਕ ਦੋਵਾਂ ਦੀ ਪ੍ਰੇਮ ਕਹਾਣੀ ਦੀ ਗੱਲ ਹੈ ਤਾਂ ਰਾਘਵ ਅਤੇ ਪਰਿਣੀਤੀ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ।



ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੇਮ ਕਹਾਣੀ ਪਿਛਲੇ ਸਾਲ ਉਦੋਂ ਸ਼ੁਰੂ ਹੋਈ ਸੀ ਜਦੋਂ ਪਰਿਣੀਤੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਅਤੇ ਰਾਘਵ ਉੱਥੇ ਪਹੁੰਚ ਗਏ ਸਨ।



ਪਰਿਣੀਤੀ ਪੰਜਾਬ 'ਚ ਸੀ ਅਤੇ 'ਚਮਕੀਲਾ' ਦੀ ਸ਼ੂਟਿੰਗ ਕਰ ਰਹੀ ਸੀ। ਦੋਸਤ ਹੋਣ ਕਾਰਨ ਰਾਘਵ ਵੀ ਪਰੀ ਨੂੰ ਮਿਲਣ ਉੱਥੇ ਪਹੁੰਚ ਗਿਆ।



ਖਬਰਾਂ ਮੁਤਾਬਕ ਇਹ ਉਹ ਮੁਲਾਕਾਤ ਸੀ ਜਦੋਂ ਦੋਵੇੰ ਇਕ-ਦੂਜੇ ਨੂੰ ਆਪਣਾ ਦਿਲ ਦੇ ਬੈਠੇ ਅਤੇ ਦੋਵਾਂ ਨੇ ਇਕ-ਦੂਜੇ ਦੇ ਜੀਵਨ ਸਾਥੀ ਬਣਨ ਦਾ ਫੈਸਲਾ ਕਰ ਲਿਆ ਸੀ।