Parineeti Chopra Diwali: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਸਤੰਬਰ ਮਹੀਨੇ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ। ਰਾਘਵ ਨਾਲ ਇਹ ਉਸ ਦੀ ਪਹਿਲੀ ਦੀਵਾਲੀ ਸੀ। ਜਿਸ ਨੂੰ ਉਸਨੇ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ। ਪਰਿਣੀਤੀ ਨੇ ਦੀਵਾਲੀ ਦੇ ਜਸ਼ਨ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਆਪਣੇ ਪਤੀ ਨਾਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਰਾਘਵ ਅਤੇ ਪਰਿਣੀਤੀ ਦੀਵਾਲੀ ਦੇ ਮੌਕੇ 'ਤੇ ਟਵੀਨਿੰਗ ਕਰਦੇ ਹੋਏ ਦਿਖਾਈ ਦਿੱਤੇ। ਪਰਿਣੀਤੀ ਨੇ ਮੈਹਰੂਨ ਰੰਗ ਦੀ ਸਾੜ੍ਹੀ ਪਹਿਨੀ ਸੀ ਅਤੇ ਰਾਘਵ ਨੇ ਕਾਲੇ ਅਤੇ ਮੈਹਰੂਨ ਰੰਗ ਦਾ ਪਹਿਰਾਵਾ ਪਾਇਆ ਸੀ। ਫੋਟੋਆਂ 'ਚ ਪਰਿਣੀਤੀ ਕਦੇ ਰਾਘਵ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ ਤਾਂ ਕਦੇ ਉਸ ਵੱਲ ਦੇਖ ਰਹੀ ਹੈ। ਦੀਵਾਲੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਲਿਖਿਆ- ਮਾਈ ਹੌਮ। ਇਸਦੇ ਨਾਲ ਹੀ ਪਟਾਕੇ ਵਾਲਾ ਇਮੋਜੀ ਵੀ ਪੋਸਟ ਕੀਤਾ। ਸੈਲੇਬਸ ਪਰਿਣੀਤੀ ਦੀ ਪੋਸਟ 'ਤੇ ਟਿੱਪਣੀ ਕਰ ਰਹੇ ਹਨ ਅਤੇ ਉਸ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਵਿਆਹ ਤੋਂ ਬਾਅਦ ਪਰਿਣੀਤੀ ਹਰ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਹਰ ਤਿਉਹਾਰ ਦੀਆਂ ਤਸਵੀਰਾਂ ਜ਼ਰੂਰ ਸ਼ੇਅਰ ਕਰਦੀ ਹੈ। ਹਾਲ ਹੀ 'ਚ ਪਰਿਣੀਤੀ ਨੇ ਰਾਘਵ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਕਈ ਤਸਵੀਰਾਂ ਸ਼ੇਅਰ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਸੀ।